ਆਈ.ਪੀ.ਐੱਲ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਵੇਗਾ ਮੁਕਾਬਲਾ
Kolkata, 26 April 2024,(Azad Soch News):– ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) IPL-2024 ਦੇ 42ਵੇਂ ਮੈਚ ਵਿੱਚ ਅੱਜ ਪੰਜਾਬ ਕਿੰਗਜ਼ (PBKS) ਨਾਲ ਭਿੜੇਗੀ,ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ (Eden Gardens Stadium) ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ,ਟਾਸ ਸ਼ਾਮ 7 ਵਜੇ ਹੋਵੇਗਾ,KKR ਅਤੇ PBKS ਇਸ ਸੀਜ਼ਨ ਵਿੱਚ ਪਹਿਲੀ ਵਾਰ ਇੱਕ ਦੂਜੇ ਨਾਲ ਭਿੜਨਗੇ,ਕੋਲਕਾਤਾ ਦਾ ਇਸ ਸੈਸ਼ਨ ਦਾ ਇਹ ਅੱਠਵਾਂ ਮੈਚ ਹੋਵੇਗਾ।
ਟੀਮ 7 ‘ਚੋਂ 5 ਜਿੱਤਾਂ ਅਤੇ 2 ਹਾਰਾਂ ਨਾਲ 10 ਅੰਕਾਂ ਨਾਲ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ,ਦੂਜੇ ਪਾਸੇ ਪੰਜਾਬ ਦਾ ਆਪਣਾ ਨੌਵਾਂ ਮੈਚ ਹੋਵੇਗਾ,ਟੀਮ ਨੇ 8 ਮੈਚਾਂ ‘ਚੋਂ ਸਿਰਫ 2 ‘ਚ ਜਿੱਤ ਦਰਜ ਕੀਤੀ,ਜਦਕਿ 6 ‘ਚ ਹਾਰ ਦਾ ਸਾਹਮਣਾ ਕਰਨਾ ਪਿਆ,ਪੰਜਾਬ ਕਿੰਗਜ਼ (PBKS) 4 ਅੰਕਾਂ ਨਾਲ ਤਾਲਿਕਾ ਵਿੱਚ 9ਵੇਂ ਨੰਬਰ ‘ਤੇ ਹੈ,ਪੰਜਾਬ ‘ਤੇ ਕੋਲਕਾਤਾ (Kolkata) ਦਾ ਦਬਦਬਾ ਹੈ,ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 32 ਆਈਪੀਐਲ ਮੈਚ (IPL Match) ਖੇਡੇ ਜਾ ਚੁੱਕੇ ਹਨ,ਕੋਲਕਾਤਾ ਨੇ 21 ਵਿੱਚ ਜਿੱਤ ਦਰਜ ਕੀਤੀ ਅਤੇ ਪੰਜਾਬ ਨੇ 11 ਵਿੱਚ ਜਿੱਤ ਦਰਜ ਕੀਤੀ।