ਕ੍ਰਿਕਟਰ ਰਿੰਕੂ ਸਿੰਘ ਅਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਦਾ ਹੋਇਆ ਮੰਗਣਾ
Lucknow,09,JUN,2025,(Azad Soch News):- ਅੰਤਰਰਾਸ਼ਟਰੀ ਕ੍ਰਿਕਟਰ ਰਿੰਕੂ ਸਿੰਘ (International Cricketer Rinku Singh) ਅਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਦੀ ਮੰਗਣੀ ਹੋ ਗਈ,ਲਖਨਊ ਦੇ ਪੰਜ ਤਾਰਾ ਹੋਟਲ ਸੈਂਟਰਮ ਵਿੱਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਮੇਤ ਕਈ ਵੀਆਈਪੀਜ਼ (VIP) ਦੀ ਮੌਜੂਦਗੀ ਵਿੱਚ ਦੋਵਾਂ ਨੇ ਅੰਗੂਠੀਆਂ ਬਦਲੀਆਂ।ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ, ਨਜ਼ਦੀਕੀ ਦੋਸਤ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਸਮਾਰੋਹ ਵਿੱਚ ਰਵਾਇਤੀ ਰੀਤੀ-ਰਿਵਾਜਾਂ ਦੇ ਨਾਲ ਆਧੁਨਿਕਤਾ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ। ਰਿੰਕੂ ਅਤੇ ਪ੍ਰਿਆ ਇੱਕ ਦੂਜੇ ਦੇ ਹੱਥ ਫੜ੍ਹ ਕੇ ਸਟੇਜ 'ਤੇ ਪਹੁੰਚੇ। ਜਿਥੇ ਤਾੜੀਆਂ ਦੀ ਗੂੰਜ ਵਿੱਚ ਰਿੰਕੂ ਨੇ ਪ੍ਰਿਆ ਨੂੰ ਅੰਗੂਠੀ ਪਵਾਈ, ਇਸ ਮੌਕੇ ਸੰਸਦ ਮੈਂਬਰ ਪ੍ਰਿਆ ਸਰੋਜ ਭਾਵੁਕ ਹੋ ਗਈ ਅਤੇ ਆਪਣੇ ਹੰਝੁ ਨਾ ਰੋਕ ਸਕੀ। ਇਸ ਤੋਂ ਬਾਅਦ ਰਿੰਕੂ ਅਤੇ ਪ੍ਰਿਆ ਨੇ ਕਿਹਾ ਕਿ ਉਹ ਆਪਣੇ ਨਵੇਂ ਸਫ਼ਰ ਲਈ ਉਤਸ਼ਾਹਿਤ ਹਨ ਅਤੇ ਸਮਾਗਮ 'ਚ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹਨ।


