ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ ਪਲੇਆਫ ਦੀ ਦੌੜ ਤੋਂ ਬਾਹਰ

ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ ਪਲੇਆਫ ਦੀ ਦੌੜ ਤੋਂ ਬਾਹਰ

Dharamshala,10 May,(Azad Soch News):- ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ (IPL 2024) ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ,ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਨੇ ਪੰਜਾਬ ਕਿੰਗਜ਼ (Punjab Kings) ਨੂੰ ਉਸ ਦੇ ਘਰੇਲੂ ਮੈਦਾਨ ਧਰਮਸ਼ਾਲਾ 'ਚ 60 ਦੌੜਾਂ ਨਾਲ ਹਰਾਇਆ,ਪੰਜਾਬ ਕਿੰਗਜ਼ ਇਸ ਸੀਜ਼ਨ ਵਿਚ ਲੀਗ ਦੌਰ ਵਿਚੋਂ ਬਾਹਰ ਹੋਣ ਵਾਲੀ ਦੂਜੀ ਟੀਮ ਬਣ ਗਈ ਹੈ, ਇਕ ਦਿਨ ਪਹਿਲਾਂ,ਹੈਦਰਾਬਾਦ ਦੀ ਲਖਨਊ 'ਤੇ ਜਿੱਤ ਨਾਲ ਮੁੰਬਈ ਇੰਡੀਅਨਜ਼ (Mumbai Indians) ਬਾਹਰ ਹੋ ਗਈ ਸੀ।

ਵੀਰਵਾਰ ਨੂੰ,ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਇਸ ਸੀਜ਼ਨ ਵਿਚ ਦੂਜੀ ਵਾਰ ਪੰਜਾਬ ਕਿੰਗਜ਼ ਨੂੰ ਹਰਾਇਆ,ਇਸ ਸੀਜ਼ਨ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਇਹ ਲਗਾਤਾਰ ਚੌਥੀ ਜਿੱਤ ਹੈ,ਟੀਮ 10 ਅੰਕਾਂ ਨਾਲ 7ਵੇਂ ਸਥਾਨ 'ਤੇ ਆ ਗਈ ਹੈ,ਇਸ ਜਿੱਤ ਨਾਲ ਟੀਮ ਨੇ ਪਲੇਆਫ ਲਈ ਕੁਆਲੀਫਾਈ ਕਰਨ ਦੀਆਂ ਅਪਣੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ,ਪਲੇਆਫ (Playoffs) 'ਚ ਪਹੁੰਚਣ ਲਈ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਆਖਰੀ ਦੋ ਮੈਚ ਜਿੱਤਣੇ ਹੋਣਗੇ ਅਤੇ ਉਸ ਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ 'ਤੇ ਨਿਰਭਰ ਰਹਿਣਾ ਹੋਵੇਗਾ।

ਧਰਮਸ਼ਾਲਾ (Dharamshala) ਦੇ ਐਚਪੀਸੀਏ ਸਟੇਡੀਅਮ (HPCA Stadium) ਵਿਚ ਪੰਜਾਬ ਕਿੰਗਜ਼ (Punjab Kings) ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ,ਆਰਸੀਬੀ (RCB) ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਬਣਾਈਆਂ,ਵਿਰਾਟ ਕੋਹਲੀ ਨੇ 92, ਰਜਤ ਪਾਟੀਦਾਰ ਨੇ 55 ਅਤੇ ਕੈਮਰਨ ਗ੍ਰੀਨ ਨੇ 46 ਦੌੜਾਂ ਬਣਾਈਆਂ,ਪੰਜਾਬ ਵਲੋਂ ਹਰਸ਼ਲ ਪਟੇਲ ਨੇ 3 ਅਤੇ ਵਿਦਵਤ ਕਾਵੇਰੱਪਾ ਨੇ 2 ਵਿਕਟਾਂ ਲਈਆਂ।

ਦੌੜਾਂ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ (Punjab Kings) 17 ਓਵਰਾਂ ਵਿਚ 181 ਦੌੜਾਂ ਹੀ ਬਣਾ ਸਕੀ,ਟੀਮ ਲਈ ਰਿਲੇ ਰੂਸੋ ਨੇ 61 ਦੌੜਾਂ ਬਣਾਈਆਂ,ਜਿੱਥੇ ਸ਼ਸ਼ਾਂਕ ਸਿੰਘ ਸਿਰਫ਼ 37 ਦੌੜਾਂ ਹੀ ਬਣਾ ਸਕੇ, ਜੌਨੀ ਬੇਅਰਸਟੋ 27 ਦੌੜਾਂ ਅਤੇ ਸੈਮ ਕੁਰਾਨ ਸਿਰਫ਼ 22 ਦੌੜਾਂ ਹੀ ਬਣਾ ਸਕੇ,ਰਾਇਲ ਚੈਲੰਜਰਜ਼ ਬੈਂਗਲੁਰੂ ਵਲੋਂ ਮੁਹੰਮਦ ਸਿਰਾਜ ਨੇ 3 ਵਿਕਟਾਂ ਲਈਆਂ,ਕਰਨ ਸ਼ਰਮਾ, ਸਵਪਨਿਲ ਸਿੰਘ ਅਤੇ ਲੋਕੀ ਫਰਗੂਸਨ ਨੇ 2-2 ਵਿਕਟਾਂ ਲਈਆਂ।

 

Advertisement

Latest News

ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ
ਅੰਮਿ੍ਰਤਸਰ, 20 ਮਈ --- ਜਿਲਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ  ਲੋਕ ਸਭਾ ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਢੋਆ ਢੁਆਈ...
ਐਸਏਐਸ ਨਗਰ ਵਿੱਚ 61 ਮਾਈਕਰੋ ਅਬਜ਼ਰਵਰ ਮਤਦਾਨ ਦਿਵਸ ਮੌਕੇ ਚੌਕਸੀ ਰੱਖਣਗੇ
ਜਿਲ੍ਹਾ ਅੰਮ੍ਰਿਤਸਰ ਵਿੱਚ ਝੋਨੇ ਦੀ ਲੁਆਈ 15 ਜੂਨ ਤੋਂ ਹੀ ਕੀਤੀ ਜਾਵੇ- ਡਾ: ਬਲਜਿੰਦਰ ਸਿੰਘ ਭੁੱਲਰ
ਜਨਰਲ ਅਬਜ਼ਰਵਰ ਨੇ ਦੱਖਣੀ ਹਲਕੇ ਦੇ ਪੋਲਿੰਗ ਬੂਥਾਂ ਦਾ ਲਿਆ ਜਾਇਜਾ
ਸਕੂਲ ਆਫ਼ ਐਮੀਨੈਂਸ ਮਾਲ ਰੋਡ ਵਿਖੇ ਵੋਟਰ ਜਾਗਰੂਕਤਾ ਸਮਾਗਮ
ਸੁਲਤਾਨਵਿੰਡ ਸਕੂਲ ਵਿਖੇ ਕਰਵਾਏ ਗਏ ਵੋਟਰ ਜਾਗਰੂਕਤਾ ਮਹਿੰਦੀ ਮੁਕਾਬਲੇ
ਸਕੂਲੀ ਵਿਦਿਆਰਥੀਆਂ ਵਲੋਂ ਬਣਾਏ ਗਏ ‘ਵੋਟਰ ਸੱਦਾ ਪੱਤਰ’