ਅੱਜ ਆਈਪੀਐਲ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਨਾਲ
Mohali, 9 April 2024,(Azad Soch News):– ਇੰਡੀਅਨ ਪ੍ਰੀਮੀਅਰ ਲੀਗ (IPL) 2024 ਵਿੱਚ ਅੱਜ ਪੰਜਾਬ ਕਿੰਗਜ਼ (PBKS) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਕਾਰ ਮੈਚ ਹੋਵੇਗਾ,ਇਹ ਮੈਚ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਮੋਹਾਲੀ ਵਿਖੇ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ,ਟਾਸ ਸ਼ਾਮ 7 ਵਜੇ ਹੋਵੇਗਾ,ਪੰਜਾਬ ਨੇ ਆਈਪੀਐਲ (IPL) ਵਿੱਚ ਸਨਰਾਈਜ਼ਰਜ਼ ਖ਼ਿਲਾਫ਼ 66% ਮੈਚ ਜਿੱਤੇ ਹਨ,ਦੋਵੇਂ ਟੀਮਾਂ 17ਵੇਂ ਸੀਜ਼ਨ ‘ਚ ਹੁਣ ਤੱਕ 2-2 ਮੈਚ ਜਿੱਤ ਚੁੱਕੀਆਂ ਹਨ,ਦੋਵੇਂ ਹੀ 2-2 ਮੈਚ ਹਾਰ ਚੁੱਕੀਆਂ ਹਨ,ਦੋਵਾਂ ਟੀਮਾਂ ਦੇ 4-4 ਅੰਕ ਹਨ, SRH ਅੰਕ ਸੂਚੀ ਵਿੱਚ 5ਵੇਂ ਅਤੇ PBKS 6ਵੇਂ ਸਥਾਨ ‘ਤੇ ਹੈ।
ਆਈਪੀਐੱਲ (IPL) ‘ਚ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 21 ਮੈਚ ਖੇਡੇ ਜਾ ਚੁੱਕੇ ਹਨ,ਇਨ੍ਹਾਂ ਵਿੱਚੋਂ ਪੰਜਾਬ ਨੇ 14 ਮੈਚ ਜਿੱਤੇ ਅਤੇ ਸਨਰਾਈਜ਼ਰਜ਼ ਹੈਦਰਾਬਾਦ ਨੇ 7 ਜਿੱਤੇ, ਯਾਨੀ ਪੀਬੀਕੇਐਸ (PBKS) ਨੇ ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) ਖ਼ਿਲਾਫ਼ 66 ਫ਼ੀਸਦੀ ਮੈਚ ਜਿੱਤੇ,ਦੋਵਾਂ ਟੀਮਾਂ ਵਿਚਕਾਰ ਆਖਰੀ ਮੈਚ 2023 ਵਿੱਚ ਹੈਦਰਾਬਾਦ ਵਿੱਚ ਹੋਇਆ ਸੀ,SRH ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ,ਇਸ ਦੇ ਨਾਲ ਹੀ,ਆਖਰੀ ਵਾਰ ਦੋਵੇਂ ਟੀਮਾਂ ਮੋਹਾਲੀ (Mohali) ਵਿੱਚ ਸਾਲ 2019 ਵਿੱਚ ਆਈਆਂ ਸਨ,ਜਿੱਥੇ ਪੰਜਾਬ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ ਸੀ।


