ਰਾਜਸਥਾਨ ਰਾਇਲਜ਼ ਲਗਾਤਾਰ ਚੌਥਾ ਮੈਚ ਹਾਰਿਆ,ਪੰਜਾਬ ਕਿੰਗਜ਼ ਨੇ ਸੀਜ਼ਨ 'ਚ 5ਵਾਂ ਮੈਚ ਜਿੱਤਿਆ
Guwahati,16 May,2024,(Azad Soch News):- ਇੰਡੀਅਨ ਪ੍ਰੀਮੀਅਰ ਲੀਗ 2024 ਦੇ 65ਵੇਂ ਮੈਚ ਵਿਚ ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ (Rajasthan Royals) ਨੂੰ 5 ਵਿਕਟਾਂ ਨਾਲ ਹਰਾ ਦਿਤਾ,ਪੰਜਾਬ ਕਿੰਗਜ਼ (Punjab Kings) ਨੇ ਸੀਜ਼ਨ 'ਚ 5ਵਾਂ ਮੈਚ ਜਿੱਤਿਆ ਹੈ,ਟੀਮ ਨੇ 10 ਅੰਕ ਹਾਸਲ ਕੀਤੇ ਹਨ,ਦੂਜੇ ਪਾਸੇ ਪਲੇਆਫ (Playoffs) ਵਿਚ ਪਹੁੰਚ ਚੁੱਕੀ ਰਾਜਸਥਾਨ ਰਾਇਲਜ਼ ਦੀ ਟੀਮ ਲਗਾਤਾਰ ਚੌਥਾ ਮੈਚ ਹਾਰ ਗਈ,ਰਾਜਸਥਾਨ ਰਾਇਲਜ਼ ਨੇ ਅਪਣੇ ਦੂਜੇ ਘਰੇਲੂ ਮੈਦਾਨ, ਗੁਹਾਟੀ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ,ਟੀਮ ਨੇ 20 ਓਵਰਾਂ 'ਚ 9 ਵਿਕਟਾਂ 'ਤੇ 144 ਦੌੜਾਂ ਬਣਾਈਆਂ,ਜਵਾਬ 'ਚ ਪੰਜਾਬ ਕਿੰਗਜ਼ ਨੇ 18.5 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ,ਪੰਜਾਬ ਕਿੰਗਜ਼ ਵਲੋਂ ਕਪਤਾਨ ਸੈਮ ਕੁਰਨ ਨੇ 41 ਗੇਂਦਾਂ 'ਤੇ ਨਾਬਾਦ 63 ਦੌੜਾਂ ਬਣਾਈਆਂ,ਰਿਲੀ ਰੂਸੋ ਅਤੇ ਜਿਤੇਸ਼ ਸ਼ਰਮਾ ਨੇ 22-22 ਦੌੜਾਂ ਬਣਾਈਆਂ। ਰਾਜਸਥਾਨ ਰਾਇਲਜ਼ ਵਲੋਂ ਅਵੇਸ਼ ਖਾਨ ਅਤੇ ਯੁਜਵੇਂਦਰ ਚਾਹਲ ਨੇ 2-2 ਵਿਕਟਾਂ ਹਾਸਲ ਕੀਤੀਆਂ,ਰਾਜਸਥਾਨ ਰਾਇਲਜ਼ ਵਲੋਂ ਰਿਆਨ ਪਰਾਗ ਨੇ 34 ਗੇਂਦਾਂ 'ਤੇ 48 ਦੌੜਾਂ ਦੀ ਪਾਰੀ ਖੇਡੀ,ਰਵੀਚੰਦਰਨ ਅਸ਼ਵਿਨ ਨੇ 28 ਦੌੜਾਂ ਬਣਾਈਆਂ। ਕਪਤਾਨ ਸੰਜੂ ਸੈਮਸਨ ਅਤੇ ਟਾਮ ਕੋਹਲਰ-ਕੈਡਮੋਰ ਨੇ 18-18 ਦੌੜਾਂ ਬਣਾਈਆਂ,ਪੰਜਾਬ ਕਿੰਗਜ਼ ਵਲੋਂ ਕਪਤਾਨ ਸੈਮ ਕੁਰਾਨ,ਹਰਸ਼ਲ ਪਟੇਲ ਅਤੇ ਰਾਹੁਲ ਚਾਹਰ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ,ਨਾਥਨ ਐਲਿਸ ਅਤੇ ਅਰਸ਼ਦੀਪ ਸਿੰਘ ਨੂੰ ਇਕ-ਇਕ ਵਿਕਟ ਮਿਲੀ।


