ਰੁਤੁਰਾਜ ਗਾਇਕਵਾੜ ਬਣੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ,ਮਹਿੰਦਰ ਸਿੰਘ ਧੋਨੀ ਨੇ ਛੱਡੀ ਕਮਾਂਡ
New Mumabi, 21 March,2024,(Azad Soch News):- ਚੇਨਈ ਸੁਪਰ ਕਿੰਗਜ਼ (Chennai Super Kings) ਨੇ ਇੰਡੀਅਨ ਪ੍ਰੀਮੀਅਰ ਲੀਗ (IPL-2024) ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਕਪਤਾਨ ਬਦਲਣ ਦਾ ਐਲਾਨ ਕੀਤਾ ਹੈ,ਟੀਮ ਨੂੰ 5 ਵਾਰ ਚੈਂਪੀਅਨ ਬਣਾਉਣ ਵਾਲੇ ਮਹਿੰਦਰ ਸਿੰਘ ਧੋਨੀ (Mahendra Singh Dhoni) ਨੇ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ ਹੈ,ਉਨ੍ਹਾਂ ਦੀ ਜਗ੍ਹਾ 27 ਸਾਲ ਦੇ ਨੌਜਵਾਨ ਬੱਲੇਬਾਜ਼ ਰੁਤੁਰਾਜ ਗਾਇਕਵਾੜ ਟੀਮ ਦੀ ਕਮਾਨ ਸੰਭਾਲਣਗੇ,ਉਹ ਫਰੈਂਚਾਇਜ਼ੀ ਦੇ ਚੌਥੇ ਕਪਤਾਨ ਬਣ ਗਏ ਹਨ,ਇਸ ਤੋਂ ਪਹਿਲਾਂ ਐਮਐਸ ਧੋਨੀ, ਸੁਰੇਸ਼ ਰੈਨਾ ਅਤੇ ਰਵਿੰਦਰ ਜਡੇਜਾ ਟੀਮ ਦੀ ਕਮਾਨ ਸੰਭਾਲ ਚੁੱਕੇ ਹਨ,ਚੇਨਈ ਸੁਪਰ ਕਿੰਗਜ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ-ਮਹਿੰਦਰ ਸਿੰਘ ਧੋਨੀ ਨੇ IPL 2024 ਦੀ ਸ਼ੁਰੂਆਤ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਰੁਤੁਰਾਜ ਗਾਇਕਵਾੜ (Captain Ruturaj Gaikwad) ਨੂੰ ਸੌਂਪ ਦਿੱਤੀ ਹੈ,ਗਾਇਕਵਾੜ 2019 ਤੋਂ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਹਨ ਅਤੇ ਇਸ ਸਮੇਂ ਦੌਰਾਨ ਆਈਪੀਐਲ (IPL) ਵਿਚ 52 ਮੈਚ ਖੇਡੇ ਹਨ,ਟੀਮ ਆਉਣ ਵਾਲੇ ਸੀਜ਼ਨ ਦੀ ਉਡੀਕ ਕਰ ਰਹੀ ਹੈ,ਇਸ ਸੈਸ਼ਨ ਦਾ ਸ਼ੁਰੂਆਤੀ ਮੈਚ ਸ਼ੁੱਕਰਵਾਰ ਨੂੰ ਐੱਮਏ ਚਿਦੰਬਰਮ ਸਟੇਡੀਅਮ 'ਚ ਚੇਨਈ ਅਤੇ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ।


