ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿੱਚ 90.23 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟਿਆ
New Delhi,18,MAY,2025,(Azad Soch News):- ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Star Javelin Thrower Neeraj Chopra) ਨੇ ਦੋਹਾ ਡਾਇਮੰਡ ਲੀਗ ਵਿੱਚ 90.23 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟਿਆ,ਉਸਨੇ ਪਹਿਲੀ ਕੋਸ਼ਿਸ਼ ਵਿੱਚ 88.44 ਮੀਟਰ ਦਾ ਸਕੋਰ ਕੀਤਾ, ਜਦੋਂ ਕਿ ਦੂਜਾ ਥ੍ਰੋਅ ਅਵੈਧ ਘੋਸ਼ਿਤ ਕਰ ਦਿੱਤਾ ਗਿਆ,ਫਿਰ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਤੀਜੀ ਕੋਸ਼ਿਸ਼ ਵਿੱਚ ਆਪਣੇ ਕਰੀਅਰ ਦਾ ਸਭ ਤੋਂ ਵਧੀਆ ਥ੍ਰੋਅ ਕੀਤਾ,ਇਸ ਤੋਂ ਪਹਿਲਾਂ, ਉਸਦਾ ਸਭ ਤੋਂ ਵਧੀਆ ਥਰੋਅ 89.94 ਮੀਟਰ ਸੀ, ਜੋ ਉਸਨੇ 2022 ਡਾਇਮੰਡ ਲੀਗ ਵਿੱਚ ਪ੍ਰਾਪਤ ਕੀਤਾ ਸੀ। ਹਾਲਾਂਕਿ, ਨੀਰਜ ਦੋਹਾ ਡਾਇਮੰਡ ਲੀਗ ਵਿੱਚ ਦੂਜੇ ਸਥਾਨ 'ਤੇ ਰਿਹਾ,ਜਰਮਨੀ ਦੇ ਜੂਲੀਅਨ ਵੇਬਰ 91.06 ਮੀਟਰ ਦੇ ਥਰੋਅ ਨਾਲ ਪਹਿਲੇ ਸਥਾਨ 'ਤੇ ਰਹੇ ਅਤੇ ਗ੍ਰੇਨਾਡਾ ਦੇ ਪੀਟਰਸ ਐਂਡਰਸਨ 85.64 ਮੀਟਰ ਦੇ ਨਾਲ ਤੀਜੇ ਸਥਾਨ 'ਤੇ ਰਹੇ,ਵੇਬਰ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ 91.06 ਮੀਟਰ ਦਾ ਸਕੋਰ ਕੀਤਾ,ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੋਂ ਇਲਾਵਾ, ਗੁਲਵੀਰ ਸਿੰਘ (13:24.32 ਮਿੰਟ) 5000 ਮੀਟਰ ਦੌੜ ਵਿੱਚ ਨੌਵੇਂ ਸਥਾਨ 'ਤੇ ਰਿਹਾ।


