ਸਨਰਾਈਜ਼ਰਸ ਹੈਦਰਾਬਾਦ ਨੇ ਆਈਪੀਐਲ ਦੇ ਇਤਿਹਾਸ ਵਿਚ ਸਭ ਤੋਂ ਵੱਧ ਸਕੋਰ ਵਾਲਾ ਮੈਚ 25 ਦੌੜਾਂ ਨਾਲ ਜਿੱਤ ਲਿਆ
New Delhi,16 April,2024,(Azad Soch News):- ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਤਿਹਾਸ ਵਿਚ ਸਭ ਤੋਂ ਵੱਧ ਸਕੋਰ ਵਾਲਾ ਮੈਚ 25 ਦੌੜਾਂ ਨਾਲ ਜਿੱਤ ਲਿਆ,ਚਿੰਨਾਸਵਾਮੀ ਸਟੇਡੀਅਮ (Chinnaswamy Stadium) 'ਚ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ,ਸਨਰਾਈਜ਼ਰਸ ਹੈਦਰਾਬਾਦ ਨੇ 20 ਓਵਰਾਂ ਵਿਚ 3 ਵਿਕਟਾਂ ਗੁਆ ਕੇ 287 ਦੌੜਾਂ ਬਣਾਈਆਂ,ਆਰਸੀਬੀ ਨੇ ਦੂਜੀ ਪਾਰੀ ਵਿਚ ਵੀ 7 ਵਿਕਟਾਂ ਗੁਆ ਕੇ 262 ਦੌੜਾਂ ਬਣਾਈਆਂ ਪਰ ਮੈਚ ਹਾਰ ਗਿਆ,ਮੈਚ ਵਿਚ ਕੁੱਲ 549 ਦੌੜਾਂ ਬਣਾਈਆਂ ਗਈਆਂ,ਜੋ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਤਿਹਾਸ ਵਿਚ ਸਭ ਤੋਂ ਵੱਧ ਹਨ,ਇਸ ਤੋਂ ਪਹਿਲਾਂ ਸਨਰਾਈਜ਼ਰਸ ਹੈਦਰਾਬਾਦ ਅਤੇ MI ਵਿਚਾਲੇ ਹੋਏ ਮੈਚ 'ਚ 523 ਦੌੜਾਂ ਬਣਾਈਆਂ ਗਈਆਂ ਸਨ,ਸਨਰਾਈਜ਼ਰਸ ਹੈਦਰਾਬਾਦ ਨੇ ਵੀ ਬਣਾਇਆ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਸਭ ਤੋਂ ਵੱਡਾ ਸਕੋਰ,ਟੀਮ ਨੇ ਤੋੜਿਆ ਆਪਣਾ ਹੀ 19 ਦਿਨ ਪੁਰਾਣਾ ਰਿਕਾਰਡ 27 ਮਾਰਚ ਨੂੰ ਟੀਮ ਨੇ MI ਦੇ ਖਿਲਾਫ਼ 277 ਦੌੜਾਂ ਬਣਾਈਆਂ ਸਨ,SRH ਵੱਲੋਂ ਟ੍ਰੈਵਿਸ ਹੈੱਡ (Travis Head) ਨੇ 39 ਗੇਂਦਾਂ 'ਤੇ ਸੈਂਕੜਾ ਜੜਿਆ, ਉਸ ਨੇ 41 ਗੇਂਦਾਂ 'ਤੇ 102 ਦੌੜਾਂ ਬਣਾਈਆਂ,ਹੇਨਰਿਕ ਕਲਾਸੇਨ ਨੇ 67 ਅਤੇ ਅਬਦੁਲ ਸਮਦ ਨੇ 37 ਦੌੜਾਂ ਬਣਾਈਆਂ,ਲਾਕੀ ਫਰਗੂਸਨ ਨੇ 2 ਵਿਕਟਾਂ ਲਈਆਂ,ਆਰਸੀਬੀ (RCB) ਵੱਲੋਂ ਦਿਨੇਸ਼ ਕਾਰਤਿਕ ਨੇ 35 ਗੇਂਦਾਂ 'ਤੇ 83 ਦੌੜਾਂ ਬਣਾਈਆਂ,ਫਾਫ ਡੂ ਪਲੇਸਿਸ ਨੇ 62 ਅਤੇ ਵਿਰਾਟ ਕੋਹਲੀ ਨੇ 42 ਦੌੜਾਂ ਦਾ ਯੋਗਦਾਨ ਪਾਇਆ,ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਵੱਲੋਂ ਕਪਤਾਨ ਪੈਟ ਕਮਿੰਸ ਨੇ 3 ਵਿਕਟਾਂ ਲਈਆਂ,ਐੱਮ ਚਿੰਨਾਸਵਾਮੀ ਸਟੇਡੀਅਮ 'ਚ ਆਰਸੀਬੀ (RCB) ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ,ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਨੇ 20 ਓਵਰਾਂ ਵਿਚ ਸਿਰਫ਼ 3 ਵਿਕਟਾਂ ਗੁਆ ਕੇ 287 ਦੌੜਾਂ ਬਣਾਈਆਂ,ਟ੍ਰੈਵਿਸ ਹੈੱਡ ਨੇ 39 ਗੇਂਦਾਂ 'ਤੇ ਸੈਂਕੜਾ ਜੜਿਆ,ਉਸ ਨੇ 41 ਗੇਂਦਾਂ 'ਤੇ 102 ਦੌੜਾਂ ਬਣਾਈਆਂ।


