Asian Cricket Council ਨੇ ਸ਼ੁੱਕਰਵਾਰ, 20 ਸਤੰਬਰ ਨੂੰ ਆਪਣੇ ਪੁਰਸ਼ T20 Emerging Asia Cup 2024 ਦੇ ਪੂਰੇ ਪ੍ਰੋਗਰਾਮ ਦਾ ਐਲਾਨ ਕੀਤਾ
By Azad Soch
On
New Delhi,23 Sep,2024,(Azad Soch News):- ਏਸ਼ੀਅਨ ਕ੍ਰਿਕਟ ਕੌਂਸਲ (Asian Cricket Council) ਨੇ ਸ਼ੁੱਕਰਵਾਰ, 20 ਸਤੰਬਰ ਨੂੰ ਆਪਣੇ ਪੁਰਸ਼ ਟੀ-20 ਐਮਰਜਿੰਗ ਏਸ਼ੀਆ ਕੱਪ 2024 (T20 Emerging Asia Cup 2024) ਦੇ ਪੂਰੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ,ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਮੈਚ ਵੀ ਖੇਡਿਆ ਜਾਵੇਗਾ,ਇਹ ਟੂਰਨਾਮੈਂਟ 18 ਅਕਤੂਬਰ ਤੋਂ 27 ਅਕਤੂਬਰ ਤੱਕ ਹੋਵੇਗਾ,ਓਮਾਨ (Oman) ਇਸ ਪੂਰੇ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ,ਜਿੱਥੇ ਕੁੱਲ 8 ਟੀਮਾਂ ਭਾਗ ਲੈਣਗੀਆਂ,ਪਿਛਲੇ ਸੀਜ਼ਨ ਵਿੱਚ ਵੀ ਇਸ ਟੂਰਨਾਮੈਂਟ ਵਿੱਚ ਅੱਠ ਟੀਮਾਂ ਨੇ ਭਾਗ ਲਿਆ ਸੀ,ਦੱਸ ਦੇਈਏ ਕਿ ਇਹ ਐਮਰਜਿੰਗ ਏਸ਼ੀਆ ਕੱਪ (Emerging Asia Cup) ਦਾ ਛੇਵਾਂ ਸੀਜ਼ਨ ਹੋਣ ਜਾ ਰਿਹਾ ਹੈ,ਪਿਛਲਾ ਸੀਜ਼ਨ ਸ਼੍ਰੀਲੰਕਾ ‘ਚ ਖੇਡਿਆ ਗਿਆ ਸੀ,ਜਿੱਥੇ ਪਾਕਿਸਤਾਨ ਏ ਟੀਮ ਨੇ ਫਾਈਨਲ ਮੈਚ ਵਿੱਚ ਭਾਰਤ ਏ ਨੂੰ 128 ਦੌੜਾਂ ਨਾਲ ਹਰਾਇਆ।
Latest News
09 Jul 2025 10:35:29
Chandigarh,09,JULY,2025,(Azad Soch News):- ਆਮ ਆਦਮੀ ਪਾਰਟੀ ਦੇ ਮੁਅੱਤਲ MLA ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹਲਕਾ ਅੰਮ੍ਰਿਤਸਰ ਨੌਰਥ ਵਿੱਚ ਆਮ ਆਦਮੀ...