IPL 2024 ਦਾ ਫਾਈਨਲ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ
Chennai, 26 May 2024,(Azad Soch News):– IPL 2024 ਦਾ ਫਾਈਨਲ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਅਤੇ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਵਿਚਾਲੇ ਖੇਡਿਆ ਜਾਵੇਗਾ,ਇਹ ਮੈਚ ਐੱਮਏ ਚਿਦੰਬਰਮ ਸਟੇਡੀਅਮ (ਚੇਪੌਕ), ਚੇਨਈ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ,ਮੈਚ ਦਾ ਟਾਸ ਸ਼ਾਮ 7 ਵਜੇ ਹੋਵੇਗਾ,ਕੇਕੇਆਰ ਚੌਥੀ ਵਾਰ ਆਈਪੀਐਲ ਫਾਈਨਲ (IPL Final) ਖੇਡਣ ਜਾ ਰਹੀ ਹੈ,ਕੇਕੇਆਰ (KKR) ਨੇ ਦੋ ਵਾਰ ਖਿਤਾਬ ਵੀ ਜਿੱਤਿਆ ਹੈ,ਲੀਗ ਪੜਾਅ ‘ਚ ਕੋਲਕਾਤਾ ਨੇ 14 ‘ਚੋਂ 9 ਮੈਚ ਜਿੱਤੇ ਸਨ,ਅਤੇ ਸਿਰਫ 3 ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ,ਟੀਮ 20 ਅੰਕਾਂ ਨਾਲ ਨੰਬਰ-1 ਬਣ ਕੇ ਪਲੇਆਫ ਲਈ ਕੁਆਲੀਫਾਈ ਕਰਨ ‘ਚ ਸਫਲ ਰਹੀ।
ਇਸ ਦੇ ਨਾਲ ਹੀ ਪਹਿਲੇ ਕੁਆਲੀਫਾਇਰ (Qualifier) ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ,ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਨੇ ਡੇਵਿਡ ਵਾਰਨਰ ਦੀ ਕਪਤਾਨੀ ਵਿੱਚ 2016 ਵਿੱਚ ਆਈਪੀਐਲ (IPL) ਖ਼ਿਤਾਬ ਜਿੱਤਿਆ ਸੀ,ਪਿਛਲੇ ਸੀਜ਼ਨ ‘ਚ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਦੀ ਟੀਮ 10ਵੇਂ ਨੰਬਰ ‘ਤੇ ਸੀ,ਪਰ ਇਸ ਸੀਜ਼ਨ ‘ਚ ਉਸ ਨੇ ਸ਼ਾਨਦਾਰ ਵਾਪਸੀ ਕੀਤੀ ਹੈ ਅਤੇ ਖਿਤਾਬ ਜਿੱਤਣ ਦੇ ਕਰੀਬ ਪਹੁੰਚ ਗਈ ਹੈ,ਇਸ ਸੀਜ਼ਨ ਵਿੱਚ ਹੈਦਰਾਬਾਦ ਨੇ 8 ਮੈਚ ਜਿੱਤੇ ਅਤੇ 5 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ,ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ,ਸਨਰਾਈਜ਼ਰਸ ਹੈਦਰਾਬਾਦ (Sunrisers Hyderabad) 17 ਅੰਕਾਂ ਨਾਲ ਦੂਜੇ ਸਥਾਨ ‘ਤੇ ਰਹਿ ਕੇ ਪਲੇਆਫ ‘ਚ ਪਹੁੰਚਿਆ ਸੀ।