ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 11 ਜਨਵਰੀ,2026 ਤੋਂ ਸ਼ੁਰੂ ਹੋਣ ਵਾਲੀ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਕ੍ਰਿਕਟ ਲੜੀ ਦਾ ਐਲਾਨ ਕੀਤਾ
New Delhi,16,JUN,2025,(Azad Soch News):- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) (BCCI) ਨੇ 11 ਜਨਵਰੀ, 2026 ਤੋਂ ਸ਼ੁਰੂ ਹੋਣ ਵਾਲੀ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਚਿੱਟੀ ਗੇਂਦ ਦੀ ਲੜੀ ਦਾ ਐਲਾਨ ਕੀਤਾ ਹੈ। ਬੀਸੀਸੀਆਈ (BCCI) ਨੇ ਇਸ ਲੜੀ ਦੀਆਂ ਤਰੀਕਾਂ ਅਤੇ ਸਥਾਨਾਂ ਦਾ ਵੀ ਐਲਾਨ ਕੀਤਾ ਹੈ। ਇਸ ਲੜੀ ਵਿੱਚ ਭਾਰਤੀ ਕ੍ਰਿਕਟ ਟੀਮ ਪਹਿਲਾਂ 11 ਤੋਂ 18 ਜਨਵਰੀ ਤੱਕ ਨਿਊਜ਼ੀਲੈਂਡ (New Zealand) ਨਾਲ 3 ਇੱਕ ਰੋਜ਼ਾ ਮੈਚ ਖੇਡੇਗੀ। ਇਸ ਤੋਂ ਬਾਅਦ ਟੀਮ ਇੰਡੀਆ (Indian Team) ਨੇ 21 ਤੋਂ 31 ਜਨਵਰੀ ਤੱਕ ਨਿਊਜ਼ੀਲੈਂਡ ਨਾਲ ਪੰਜ ਮੈਚਾਂ ਦੀ ਟੀ-20 ਲੜੀ ਖੇਡਣੀ ਹੈ।ਇਸ ਲੜੀ ਦਾ ਪਹਿਲਾ ਇੱਕ ਰੋਜ਼ਾ ਮੈਚ 11 ਜਨਵਰੀ ਨੂੰ ਵਡੋਦਰਾ ਵਿੱਚ, ਦੂਜਾ ਇੱਕ ਰੋਜ਼ਾ 14 ਜਨਵਰੀ ਨੂੰ ਰਾਜਕੋਟ (Rajkot) ਵਿੱਚ ਅਤੇ ਤੀਜਾ ਇੱਕ ਰੋਜ਼ਾ 18 ਜਨਵਰੀ ਨੂੰ ਇੰਦੌਰ ਵਿੱਚ ਖੇਡਿਆ ਜਾਵੇਗਾ। ਸਾਰੇ ਇੱਕ ਰੋਜ਼ਾ ਮੈਚ ਦੁਪਹਿਰ 1:30 ਵਜੇ ਤੋਂ ਖੇਡੇ ਜਾਣਗੇ। ਇਸ ਵੇਲੇ ਭਾਰਤੀ ਇੱਕ ਰੋਜ਼ਾ ਕ੍ਰਿਕਟ ਟੀਮ ਦੇ (Cricket Team) ਕਪਤਾਨ ਰੋਹਿਤ ਸ਼ਰਮਾ ਹਨ, ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਉਹ ਇਸ ਲੜੀ ਵਿੱਚ ਟੀਮ ਇੰਡੀਆ ਦੇ ਕਪਤਾਨ ਹੋਣਗੇ ਅਤੇ ਖੇਡਦੇ ਨਜ਼ਰ ਆਉਣਗੇ।


