ਅਮਰੀਕੀ ਇਲੈਕਟ੍ਰਿਕ ਵਾਹਨ ਨਿਰਮਾਤਾ ਟੇਸਲਾ ਜਲਦ ਹੀ ਭਾਰਤ 'ਚ ਕਾਰੋਬਾਰ ਸ਼ੁਰੂ ਕਰ ਸਕਦੀ ਹੈ
New Mumbai,03,MARCH,2025,(Azad Soch News):- ਅਮਰੀਕੀ ਇਲੈਕਟ੍ਰਿਕ ਵਾਹਨ (EV) ਨਿਰਮਾਤਾ ਟੇਸਲਾ ਜਲਦ ਹੀ ਭਾਰਤ 'ਚ ਕਾਰੋਬਾਰ ਸ਼ੁਰੂ ਕਰ ਸਕਦੀ ਹੈ,ਕੰਪਨੀ ਨੇ ਮੁੰਬਈ (Mumbai) 'ਚ ਆਪਣਾ ਪਹਿਲਾ ਸ਼ੋਅਰੂਮ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਇਸਦੇ ਲਈ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) (BKC) ਵਿੱਚ ਇੱਕ ਵਪਾਰਕ ਟਾਵਰ ਵਿੱਚ 4,000 ਵਰਗ ਫੁੱਟ ਜਗ੍ਹਾ ਲੀਜ਼ 'ਤੇ ਲਈ ਗਈ ਹੈ।ਇਕ ਮੀਡੀਆ ਰਿਪੋਰਟ ਮੁਤਾਬਕ ਟੇਸਲਾ ਇਸ ਸ਼ੋਅਰੂਮ ਦੀ ਜਗ੍ਹਾ ਲਈ ਲਗਭਗ 35 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਅਦਾ ਕਰੇਗੀ। ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਅਮਰੀਕਾ ਦੌਰੇ ਦੌਰਾਨ ਟੇਸਲਾ ਦੇ ਮੁਖੀ ਐਲੋਨ ਮਸਕ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।ਟੇਸਲਾ ਨੇ ਸ਼ੁਰੂ ਵਿੱਚ ਬਰਲਿਨ, ਜਰਮਨੀ ਵਿੱਚ ਆਪਣੀ ਫੈਕਟਰੀ ਤੋਂ ਈਵੀਜ਼ ਆਯਾਤ ਕਰਨ ਦੀ ਯੋਜਨਾ ਬਣਾਈ ਹੈ,ਕੰਪਨੀ ਦੀਆਂ ਇਲੈਕਟ੍ਰਿਕ ਕਾਰਾਂ (Electric Cars) ਦੀ ਸ਼ੁਰੂਆਤੀ ਕੀਮਤ 25,000 ਡਾਲਰ (ਕਰੀਬ 24 ਲੱਖ ਰੁਪਏ) ਹੋ ਸਕਦੀ ਹੈ,ਕੰਪਨੀ ਅਗਲੇ ਕੁਝ ਸਾਲਾਂ 'ਚ ਦੇਸ਼ 'ਚ ਆਪਣੀ ਫੈਕਟਰੀ ਲਗਾ ਸਕਦੀ ਹੈ।


