ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ 28 ਤੋਂ 30 ਜੂਨ 2024 ਤੱਕ ਬਰੈਂਪਟਨ ਵਿਖੇ
Brampton, March 20, 2024,(Azad Soch News):- ਵਿਸ਼ਵ ਪੰਜਾਬੀ ਸਭਾ ਕੈਨੇਡਾ (World Punjabi Sabha Canada) ਵੱਲੋਂ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ 28 ਤੋਂ 30 ਜੂਨ 2024 ਤੱਕ ਬਰੈਂਪਟਨ ਵਿਖੇ ਕਰਵਾਈ ਜਾ ਰਹੀ ਹੈ,ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਅਤੇ ਬਲਬੀਰ ਕੌਰ ਰਾਏਕੋਟੀ ਪ੍ਰਧਾਨ (ਭਾਰਤ) ਨੇ ਦੱਸਿਆ ਕਿ 28 ਜੂਨ ਨੂੰ ਪਹਿਲੇ ਦਿਨ ਉਦਘਾਟਨੀ ਸਮਾਗਮ ਹੋਵੇਗਾ ਜਿਸ ਦਿਨ ਸਵੇਰ 11.00 ਤੋਂ ਦੁਪਹਿਰ 2.00 ਵਜੇ ਤੱਕ ਪਰਚੇ ਪੜ੍ਹੇ ਜਾਣਗੇ,ਇਸੇ ਦਿਨ ਦੁਪਹਿਰ ਬਾਅਦ 3.00 ਤੋਂ ਸ਼ਾਮ 6.00 ਵਜੇ ਤੱਕ ਕਵੀ ਦਰਬਾਰ ਹੋਵੇਗਾ,ਕਾਨਫਰੰਸ ਵਿਚ ਸਵਾਗਤੀ ਸ਼ਬਦ ਡਾ. ਦਲਬੀਰ ਸਿੰਘ ਕਥੂਰੀਆ ਰੱਖਣਗੇ ਜਦੋਂ ਕਿ ਡਾ. ਦੀਪਕ ਮਨਮੋਹਨ ਸਿੰਘ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵੱਲੋਂ ਸ਼ਮ੍ਹਾ ਰੋਸ਼ਨ ਕੀਤੀ ਜਾਵੇਗੀ,ਬਲਬੀਰ ਕੌਰ ਰਾਏਕੁਟੀ ਕੂੰਜੀਵਤ ਭਾਸ਼ਣ ਦੇਣਗੇ, ਵਿਸ਼ੇਸ਼ ਮਹਿਮਾਨ ਨੂਰ ਮੁਹੰਮਦ ਨੂਰ, ਸੁਖਵਿੰਦਰ ਸਿੰਘ ਫੁੱਲ ਅਤੇ ਬਲਬੀਰ ਕੌਰ ਰਾਏਕੋਟੀ ਹੋਣਗੇ,ਮੰਚ ਸੰਚਾਲਨ ਗੁਰਮਿੰਦਰ ਸਿੰਘ ਆਹਲੂਵਾਲੀਆ ਅਤੇ ਪਰਮਜੀਤ ਸਿੰਘ ਵਿਰਦੀ ਕਰਨਗੇ।
29 ਜੂਨ ਨੂੰ ਦੂਜੇ ਦਿਨ ਪਰਚਾ ਪੜ੍ਹਨ ਦਾ ਸਮਾਂ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਹੋਵੇਗਾ,ਪ੍ਰਧਾਨਗੀ ਡਾ. ਦਲਬੀਰ ਸਿੰਘ ਕਥੂਰੀਆ, ਬਲਿਹਾਰ ਸਿੰਘ ਸਿਆਟਲ, ਮਨਮੋਹਨ ਸਿੰਘ ਗਰੇਵਾਲ ਅਤੇ ਦਲਜਿੰਦਰ ਸਿੰਘ ਰਹਿਲ ਕਰਨਗੇ ਜਦੋਂ ਕਿ ਵਿਸ਼ੇਸ਼ ਮਹਿਮਾਨ ਦਲਬੀਰ ਸਿੰਘ ਰਿਆੜ, ਬਲਵਿੰਦਰ ਸਿੰਘ ਚਾਹਲ ਅਤੇ ਤਲਵਿੰਦਰ ਸਿੰਘ ਢਿੱਲੋਂ ਹੋਣਗੇ ਜਦੋਂ ਕਿ ਮੰਚ ਸੰਚਾਲਨ ਗੁਰਮਿੰਦਰ ਸਿੰਘ ਆਹਲੂਵਾਲੀਆ ਅਤੇ ਸਤਵਿੰਦਰ ਸਿੰਘ ਧੜਾਕ ਕਰਨਗੇ,ਇਸੇ ਦਿਨ ਕਵੀ ਦਰਬਾਰ ਦੁਪਹਿਰ 3.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹੋਵੇਗਾ ਜਦੋਂ ਕਿ 5.00 ਤੋਂ 6.00 ਵਜੇ ਤੱਕ ਪੰਜਾਬੀ ਨਾਟਕ ਖੇਡੇ ਜਾਣਗੇ,ਤੀਜੇ ਅਤੇ ਆਖਰੀ ਦਿਨ ਪੜ੍ਹੇ ਗਏ ਪਰਚਿਆਂ ਦਾ ਮੁਲਾਂਕਣ ਸਵੇਰੇ 10.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਡਾ. ਦੀਪਕ ਮਨਮੋਹਨ ਸਿੰਘ, ਪੂਰਨ ਸਿੰਘ ਪਾਂਧੀ, ਪ੍ਰਿੰਸ. ਸਵਰਨ ਸਿੰਘ, ਡਾ. ਪ੍ਰਗਟ ਸਿੰਘ ਬੱਗਾ, ਡਾ. ਬਲਵਿੰਦਰ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਇੰਦਰਜੀਤ ਸਿੰਘ ਬੱਲੂ ਅਤੇ ਸੰਧੂ ਵਰਿਆਣਵੀ ਵੱਲੋਂ ਕੀਤਾ ਜਾਵੇਗਾ,ਮੰਚ ਸੰਚਾਲਨ ਗੁਰਮਿੰਦਰ ਆਹਲੂਵਾਲੀਆ ਅਤੇ ਬਲਵਿੰਦਰ ਕੌਰ ਰਾਏਕੋਟੀ ਵੱਲੋਂ ਕੀਤਾ ਜਾਵੇਗਾ,ਸਨਮਾਨ ਸਮਾਰੋਹ 12.30 ਤੋਂ ਦੁਪਹਿਰ 2.00 ਵਜੇ ਤੱਕ ਹੋਵੇਗਾ,ਇਸ ਉਪਰੰਤ ਦੁਪਹਿਰ ਬਾਅਦ 3.00 ਤੋਂ ਸ਼ਾਮ 6.00 ਵਜੇ ਤੱਕ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਹੋਵੇਗਾ।


