ਫਿਲਾਡੇਲਫੀਆ ਵਿਚ ਸ਼ੁਕਰਵਾਰ ਨੂੰ ਇਕ ਭਿਆਨਕ ਜਹਾਜ਼ ਹਾਦਸਾ ਵਾਪਰਿਆ
Philadelphia,02 FEB,2025,(Azad Soch News):- ਫਿਲਾਡੇਲਫੀਆ ਵਿਚ ਸ਼ੁਕਰਵਾਰ ਨੂੰ ਇਕ ਭਿਆਨਕ ਜਹਾਜ਼ ਹਾਦਸਾ ਵਾਪਰਿਆ, ਜਿਸ ਵਿਚ ਇਕ ਮੈਡੀਕਲ ਟਰਾਂਸਪੋਰਟ ਜਹਾਜ਼ (Medical Transport Aircraft) ਵਿਚ ਸਵਾਰ ਛੇ ਲੋਕਾਂ ਦੀ ਮੌਤ ਹੋ ਗਈ, ਜਿਸ ਵਿਚ ਫਿਲਾਡੇਲਫੀਆ (Philadelphia) ਦੇ ਇਕ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਇਕ ਬੱਚਾ ਅਤੇ ਉਸ ਦੀ ਮਾਂ ਵੀ ਸ਼ਾਮਲ ਹਨ। ਜੈੱਟ ਰੈਸਕਿਊ ਏਅਰ ਐਂਬੂਲੈਂਸ (Jet Rescue Air Ambulance) ਵਲੋਂ ਸੰਚਾਲਿਤ ਇਹ ਜਹਾਜ਼ ਉਡਾਣ ਭਰਨ ਦੇ ਥੋੜ੍ਹੀ ਦੇਰ ਬਾਅਦ ਇਕ ਗੁਆਂਢ ਵਿਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ’ਚ ਧਮਾਕਾ ਹੋ ਗਿਆ, ਜਿਸ ਨੇ ਕਈ ਘਰਾਂ ਨੂੰ ਵੀ ਅਪਣੀ ਲਪੇਟ ਵਿਚ ਲੈ ਲਿਆ,ਇਸ ਹਾਦਸੇ ’ਚ ਜ਼ਮੀਨ ’ਤੇ ਮੌਜੂਦ ਘੱਟੋ-ਘੱਟ 6 ਲੋਕ ਵੀ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਤਿੰਨ ਦਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਜਹਾਜ਼ ਮੈਕਸੀਕੋ (Mexico) ਵਿਚ ਰਜਿਸਟਰਡ ਸੀ ਅਤੇ ਜਹਾਜ਼ ਵਿਚ ਸਵਾਰ ਸਾਰੇ ਮੈਕਸੀਕੋ ਦੇ ਸਨ। ਮਿਸੌਰੀ ਵਿਚ ਰੁਕਣ ਤੋਂ ਬਾਅਦ ਉਡਾਣ ਦੀ ਆਖਰੀ ਮੰਜ਼ਿਲ ਮੈਕਸੀਕੋ ਦੇ ਤਿਜੁਆਨਾ ਸੀ।