ਅਮਰੀਕੀ ਰਿਪਬਲਿਕਨ ਸੈਨੇਟਰ ਰਿਕ ਸਕਾਟ ਅਤੇ ਜੌਨ ਕੈਨੇਡੀ ਨੇ ਬਿਡੇਨ ਪ੍ਰਸ਼ਾਸਨ ਦੇ ਉਸ ਨਿਯਮ ਨੂੰ ਉਲਟਾਉਣ ਦੇ ਉਦੇਸ਼ ਨਾਲ ਇੱਕ ਪ੍ਰਸਤਾਵ ਪੇਸ਼ ਕੀਤਾ
USA,07 FEB,2025,(Azad Soch News):- ਅਮਰੀਕੀ ਰਿਪਬਲਿਕਨ ਸੈਨੇਟਰ ਰਿਕ ਸਕਾਟ ਅਤੇ ਜੌਨ ਕੈਨੇਡੀ ਨੇ ਬਿਡੇਨ ਪ੍ਰਸ਼ਾਸਨ ਦੇ ਉਸ ਨਿਯਮ ਨੂੰ ਉਲਟਾਉਣ ਦੇ ਉਦੇਸ਼ ਨਾਲ ਇੱਕ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਵਿੱਚ ਵਰਕ ਪਰਮਿਟਾਂ (Work Permits ਦੀ ਆਟੋਮੈਟਿਕ ਰਿਨਿਊਅਲ (Automatic Renewal ਦੀ ਮਿਆਦ 180 ਦਿਨਾਂ ਤੋਂ ਵਧਾ ਕੇ 540 ਦਿਨ ਕਰ ਦਿੱਤੀ ਗਈ ਸੀ,ਇਸ ਬਦਲਾਅ ਦਾ ਉਦੇਸ਼ ਉਨ੍ਹਾਂ ਵੀਜ਼ਾ ਧਾਰਕਾਂ ਨੂੰ ਰਾਹਤ ਦੇਣਾ ਸੀ ਜਿਹੜੇ ਆਪਣੇ ਵਰਕ ਪਰਮਿਟ ਦੀ ਰਿਨਿਊਅਲ ਪ੍ਰੋਸੈਸ (Renewal Process) ਦੌਰਾਨ ਅਮਰੀਕਾ ਵਿੱਚ ਕਾਨੂੰਨੀ ਤੌਰ 'ਤੇ ਕੰਮ ਕਰਦੇ ਰਹਿੰਦੇ ਸਨ,ਇਹ ਵਿਵਾਦ ਮੁੱਖ ਤੌਰ 'ਤੇ H-1B ਅਤੇ L-1 ਵੀਜ਼ਾ ਧਾਰਕਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਤਕਨਾਲੌਜੀ, ਇੰਜੀਨੀਅਰਿੰਗ ਅਤੇ ਵਿੱਤ ਵਰਗੇ ਖੇਤਰਾਂ ਵਿੱਚ ਕੰਮ ਕਰਦੇ ਹਨ,ਇਨ੍ਹਾਂ ਵਿੱਚੋਂ ਭਾਰਤੀ ਨਾਗਰਿਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। 2023 ਵਿੱਚ ਜਾਰੀ ਕੀਤੇ ਗਏ H-1B ਵੀਜ਼ਿਆਂ (H-1B Visas) ਵਿੱਚੋਂ 72% ਭਾਰਤੀ ਨਾਗਰਿਕਾਂ ਨੂੰ ਦਿੱਤੇ ਗਏ ਸਨ ਅਤੇ L-1 ਵੀਜ਼ਿਆਂ ਵਿੱਚ ਵੀ ਭਾਰਤੀਆਂ ਦਾ ਵੱਡਾ ਹਿੱਸਾ ਸੀ।