ਕੈਨੇਡਾ ਦੀ ਅਦਾਲਤ ਨੇ ਖਾਲਿਸਤਾਨੀ ਅਰਸ਼ ਡੱਲਾ ਨੂੰ ਜ਼ਮਾਨਤ ਦੇ ਦਿੱਤੀ
Canada,30 NOV,2024,(Azad Soch News):- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister of Canada Justin Trudeau) ਦੀ ਖਾਲਿਸਤਾਨੀਆਂ ਨਾਲ ਯਾਰੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ, ਖਾਲਿਸਤਾਨੀ ਅਰਸ਼ ਡੱਲਾ ‘ਤੇ ਭਾਰਤ ‘ਚ 70 ਕੇਸ ਦਰਜ ਹਨ,ਕਈ ਲੋਕਾਂ ਦੇ ਕਤਲ ‘ਚ ਸ਼ਾਮਲ ਹੋਣ ਦੇ ਦੋਸ਼ੀ ਨੂੰ ਕੈਨੇਡਾ ਦੀ ਅਦਾਲਤ ਨੇ ਸਿਰਫ 30 ਹਜ਼ਾਰ ਡਾਲਰ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ ਸੀ। ਖਾਲਿਸਤਾਨੀ ਅਰਸ਼ ਡੱਲਾ ਕਦੇ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦਾ ਮੈਂਬਰ ਸੀ ਪਰ ਅੱਜ ਉਹਨਾਂ ਦੀ ਪੱਕੀ ਦੁਸ਼ਮਣੀ ਹੈ,ਮਾਮਲੇ ਦੀ ਅਗਲੀ ਸੁਣਵਾਈ 24 ਫਰਵਰੀ 2025 ਨੂੰ ਹੋਵੇਗੀ,ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਅਰਸ਼ ਡੱਲਾ (Most wanted gangster Arsh Dalla) ਨੂੰ ਕੈਨੇਡੀਅਨ ਪੁਲਿਸ ਨੇ 28 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ,ਭਾਰਤ ਅੱਤਵਾਦੀ ਅਰਸ਼ ਡੱਲਾ ਦੀ ਹਵਾਲਗੀ ਲਈ ਕੈਨੇਡਾ ਨਾਲ ਗੱਲਬਾਤ ਕਰਨ ਦੀ ਤਿਆਰੀ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਡੱਲਾ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ,ਖਾਲਿਸਤਾਨ ਟਾਈਗਰ ਫੋਰਸ (Khalistan Tiger Force) ਦੀ ਕਮਾਂਡ ਕਰ ਰਹੇ ਅਰਸ਼ ਡੱਲਾ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਕੈਨੇਡਾ ਬੁਲਾ ਕੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਕਰਨ ਦਾ ਦੋਸ਼ ਹੈ,ਪੁਲਿਸ ਨੂੰ ਉਸ ਕੋਲੋਂ ਕਈ ਹਾਈਟੈਕ ਹਥਿਆਰ ਵੀ ਮਿਲੇ ਹਨ।