ਚੀਨ ਨੇ ਆਪਣੀਆਂ ਏਅਰਲਾਈਨਸ ਨੂੰ ਅਮਰੀਕੀ ਕੰਪਨੀ ਬੋਇੰਗ ਤੋਂ ਜੈੱਟ ਜਹਾਜ਼ਾਂ ਦੀ ਡਿਲੀਵਰੀ ਨਾ ਲੈਣ ਦਾ ਹੁਕਮ ਦਿੱਤਾ
By Azad Soch
On
America,16,APRIL,2025,(Azad Soch News):- ਅਮਰੀਕਾ ਅਤੇ ਚੀਨ ਵਿਚਾਲੇ ਸ਼ੁਰੂ ਹੋਈ ਟੈਰਿਫ ਜੰਗ ਦੀ ਲਪੇਟ ਵਿੱਚ ਹਵਾਬਾਜ਼ੀ ਖੇਤਰ ਵੀ ਆ ਗਿਆ ਹੈ,ਚੀਨ ਨੇ ਆਪਣੀਆਂ ਏਅਰਲਾਈਨਸ (Airlines) ਨੂੰ ਅਮਰੀਕੀ ਕੰਪਨੀ ਬੋਇੰਗ (American Company Boeing) ਤੋਂ ਜੈੱਟ ਜਹਾਜ਼ਾਂ ਦੀ ਡਿਲੀਵਰੀ ਨਾ ਲੈਣ ਦਾ ਹੁਕਮ ਦਿੱਤਾ ਹੈ। ਚੀਨੀ ਸਰਕਾਰ ਨੇ ਆਪਣੀਆਂ ਏਅਰਲਾਈਨਸ ਨੂੰ ਅਮਰੀਕਾ ਤੋਂ ਜਹਾਜ਼ਾਂ ਦੇ ਉਪਕਰਣ ਅਤੇ ਪੁਰਜ਼ੇ ਖਰੀਦਣ 'ਤੇ ਵੀ ਰੋਕ ਲਾ ਦਿੱਤੀ ਹੈ।ਅਮਰੀਕਾ ਹੁਣ ਚੀਨ ਤੋਂ ਆਯਾਤ 'ਤੇ 145 ਪ੍ਰਤੀਸ਼ਤ ਤੱਕ ਦੇ ਟੈਰਿਫ ਲਗਾ ਰਿਹਾ ਹੈ। ਇਸ ਦੇ ਨਾਲ ਹੀ, ਚੀਨ ਨੇ ਅਮਰੀਕੀ ਦਰਾਮਦਾਂ 'ਤੇ 125 ਪ੍ਰਤੀਸ਼ਤ ਦੀ ਜਵਾਬੀ ਡਿਊਟੀ ਲਗਾਈ ਹੈ। ਚੀਨੀ ਸਰਕਾਰ ਉਨ੍ਹਾਂ ਹਵਾਬਾਜ਼ੀ ਕੰਪਨੀਆਂ ਦੀ ਮਦਦ ਕਰਨ 'ਤੇ ਵਿਚਾਰ ਕਰ ਰਹੀ ਹੈ ਜੋ ਬੋਇੰਗ ਜੈੱਟ (Boeing Jet) ਕਿਰਾਏ 'ਤੇ ਲੈਂਦੀਆਂ ਹਨ ਅਤੇ ਉਸ ਦੇ ਲਈ ਜ਼ਿਆਦਾ ਪੈਸੇ ਦਿੰਦੀਆਂ ਹਨ। ਫਿਲਹਾਲ, ਬੋਇੰਗ ਅਤੇ ਸਬੰਧਤ ਚੀਨੀ ਏਅਰਲਾਈਨਾਂ (Airlines) ਵੱਲੋਂ ਕੋਈ ਅਧਿਕਾਰਤ ਜਵਾਬ ਨਹੀਂ ਆਇਆ ਹੈ।
Tags: USA
Related Posts
Latest News
13 Dec 2025 16:54:49
ਬਿਜਲੀ ਇਕ ਕੌਮੀ ਸਰਮਾਇਆ, ਬਿਜਲੀ ਦੀ ਬੱਚਤ ਕਰਨਾ ਸਭ ਨਾਗਰਿਕਾਂ ਦੀ ਨੈਤਿਕ ਜ਼ਿੰਮੇਵਾਰੀ: ਅਮਰਜੀਤ ਕੌਰ ਪੂਜਾ
ਚੰਡੀਗੜ੍ਹ 13 ਦਸੰਬਰ, 2025:-...


