ਹਾਂਗਕਾਂਗ ਅਤੇ ਸਿੰਗਾਪੁਰ ਵਿੱਚ ਕੋਵਿਡ-19 ਦੇ ਮਾਮਲੇ ਮੁੜ ਵਧ ਰਹੇ ਹਨ,ਨਵੀਆਂ ਪਾਬੰਦੀਆਂ,ਐਡਵਾਇਜ਼ਰੀ ਜਾਰੀ
By Azad Soch
On
Singapore,20,MAY,2025,(Azad Soch News):- ਹਾਂਗਕਾਂਗ ਅਤੇ ਸਿੰਗਾਪੁਰ ਵਿੱਚ ਕੋਵਿਡ-19 (Covid-19) ਦੇ ਮਾਮਲੇ ਮੁੜ ਵਧ ਰਹੇ ਹਨ,ਸਿੰਗਾਪੁਰ ਵਿੱਚ ਮਾਮਲਿਆਂ ਦੀ ਗਿਣਤੀ 28% ਵਧੀ ਹੈ, ਜਦੋਂ ਕਿ ਹਾਂਗਕਾਂਗ ਵਿੱਚ ਸਿਰਫ਼ ਇੱਕ ਹਫ਼ਤੇ ਵਿੱਚ 31 ਗੰਭੀਰ ਮਾਮਲੇ ਦਰਜ ਕੀਤੇ ਗਏ ਹਨ।ਸਿੰਗਾਪੁਰ ਵਿੱਚ ਕੋਵਿਡ-19 (covid 19 new wave) ਦੇ ਮਾਮਲਿਆਂ ਦੀ ਅਨੁਮਾਨਿਤ ਗਿਣਤੀ ਮਈ ਦੇ ਪਹਿਲੇ ਹਫਤੇ ਤੱਕ 11,100 ਤੋਂ ਵਧ ਕੇ 14,200 ਹੋ ਗਈ। ਹਰ ਰੋਜ਼ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਲਗਭਗ 30 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਮਾਹਿਰਾਂ ਦੇ ਅਨੁਸਾਰ ਹਾਂਗਕਾਂਗ (Hong Kong) ਵਿਚ ਵਾਇਰਸ (Virus) ਬਹੁਤ ਜ਼ਿਆਦਾ ਸਿਖਰ ਉਤੇ ਪਹੁੰਚ ਗਿਆ ਹੈ। ਪਿਛਲੇ ਹਫ਼ਤੇ ਦੇ ਅੰਤ ਤੱਕ, ਇੱਥੇ 31 ਮੌਤਾਂ ਦਰਜ ਕੀਤੀਆਂ ਗਈਆਂ, ਜੋ ਕਿ ਇਕ ਸਾਲ ਵਿਚ ਸਭ ਤੋਂ ਵੱਧ ਹਨ। ਕੋਵਿਡ-19 ਦੇ ਮਾਮਲਿਆਂ ਵਿਚ ਇਸ ਅਚਾਨਕ ਵਾਧੇ ਨੇ ਇੱਕ ਨਵੇਂ ਰੂਪ (New Variants) ਦਾ ਡਰ ਵੀ ਪੈਦਾ ਕਰ ਦਿੱਤਾ ਹੈ।
Related Posts
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


