ਕੈਨੇਡਾ ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਤੇ ਕਾਰੋਬਾਰੀ ਸਤੀਸ਼ ਕੁਮਾਰ ਦੀ ਪ੍ਰਾਪਟੀ ‘ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਈ
Canada,14,JUN,2025,(Azad Soch News):- ਕੈਨੇਡਾ ਦੇ ਲਕਸ਼ਮੀ ਨਾਰਾਇਣ ਮੰਦਿਰ (Lakshmi Narayan Temple) ਦੇ ਪ੍ਰਧਾਨ ਤੇ ਕਾਰੋਬਾਰੀ ਸਤੀਸ਼ ਕੁਮਾਰ ਦੀ ਪ੍ਰਾਪਟੀ ‘ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਨੇ ਲਈ ਹੈ। ਗੈਂਗ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਗੋਲਡੀ ਬਰਾੜ (Goldie Brar) ਢਿੱਲੋਂ ਦੁਆਰਾ ਕਰਵਾਇਆ ਗਿਆ। ਘਟਨਾ ਤੋਂ ਪਹਿਲਾਂ ਸਤੀਸ਼ ਕੁਮਾਰ ਨੇ ਲਗਭਗ 20 ਲੱਖ ਡਾਲਰ ਦੀ ਫਿਰੌਤੀ ਮੰਗੀ ਸੀ, ਪਰ ਉਨ੍ਹਾਂ ਦੇ ਇਨਕਾਰ ਕਰਨ ‘ਤੇ 48 ਘੰਟਿਆਂ ਅੰਦਰ ਉਨ੍ਹਾਂ ਦੀਆਂ ਦੋਂ ਪ੍ਰਾਪਟੀਆਂ ‘ਤੇ ਗੋਲੀਆਂ ਚਲਾਈਆਂ ਗਈਆਂ।ਇਸ ਵਾਰ ਜ਼ਿੰਮੇਵਾਰੀ ਲੈਂਦੇ ਹੋਏ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਦਾ ਨਾਮ ਸ਼ਾਮਲ ਨਹੀਂ ਹਨ, ਜਦਕਿ ਨਵੇਂ ਗੈਂਗਸਟਰ ਗੋਲਡੀ ਢਿੱਲੋਂ ਤੇ ਅਰਜ਼ੂ ਬਿਸ਼ਨੋਈ ਉਨ੍ਹਾਂ ਦੀ ਗੈਂਗ ਨਾਲ ਜੁੜੇ ਹੋਏ ਨਜ਼ਰ ਆ ਰਹੇ ਹਨ।ਪ੍ਰਾਪਟੀ ਮਾਲਿਕ ਤੇ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਨੇ ਦੱਸਿਆ ਕਿ ਇਹ ਵਾਰਦਾਤ 7 ਜੂਨ ਨੂੰ ਹੋਈ ਸੀ। ਇਸ ਤੋਂ ਪਹਿਲਾ ਦਸੰਬਰ ‘ਚ ਵੀ ਸਤੀਸ਼ ਕੁਮਾਰ ਦੇ ਪੁੱਤਰ ਦੇ ਘਰ ਬਾਹਰ ਫਾਇਰਿੰਗ ਹੋਈ ਸੀ।


