ਜਾਪਾਨ ਦੇ ਕੇਂਦਰੀ ਬੈਂਕ ਨੇ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਪਹਿਲੀ ਵਾਰ ਅਪਣੀ ਪ੍ਰਮੁੱਖ ਕਰਜ਼ਾ ਦਰ ’ਚ ਵਾਧਾ ਕੀਤਾ

ਜਾਪਾਨ ਦੇ ਕੇਂਦਰੀ ਬੈਂਕ ਨੇ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਪਹਿਲੀ ਵਾਰ ਅਪਣੀ ਪ੍ਰਮੁੱਖ ਕਰਜ਼ਾ ਦਰ ’ਚ ਵਾਧਾ ਕੀਤਾ

Tokyo,19 March,2024,(Azad Soch News):- ਜਾਪਾਨ ਦੇ ਕੇਂਦਰੀ ਬੈਂਕ ਨੇ ਅਰਥਵਿਵਸਥਾ (Economy) ਨੂੰ ਹੁਲਾਰਾ ਦੇਣ ਲਈ 17 ਸਾਲਾਂ ’ਚ ਪਹਿਲੀ ਵਾਰ ਮੰਗਲਵਾਰ ਨੂੰ ਅਪਣੀ ਪ੍ਰਮੁੱਖ ਕਰਜ਼ਾ ਦਰ ’ਚ ਵਾਧਾ ਕੀਤਾ ਹੈ,ਇਸ ਦੇ ਨਾਲ ਹੀ ਨਕਾਰਾਤਮਕ ਵਿਆਜ ਦਰਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਖਤਮ ਹੋ ਗਈ ਹੈ,ਬੈਂਕ ਆਫ ਜਾਪਾਨ (Bank of Japan) ਨੇ ਅਪਣੀ ਨੀਤੀਗਤ ਬੈਠਕ ’ਚ ਥੋੜ੍ਹੀ ਮਿਆਦ ਦੀ ਵਿਆਜ ਦਰ ਨੂੰ ਨਕਾਰਾਤਮਕ 0.1 ਫੀ ਸਦੀ ਤੋਂ ਵਧਾ ਕੇ 0.1 ਫੀ ਸਦੀ ਕਰ ਦਿਤਾ ਹੈ,ਫ਼ਰਵਰੀ 2007 ਤੋਂ ਬਾਅਦ ਇਹ ਪਹਿਲਾ ਦਰ ਵਾਧਾ ਹੈ,ਕੇਂਦਰੀ ਬੈਂਕ (Central Bank) ਨੇ ਮਹਿੰਗਾਈ ਦਾ ਟੀਚਾ ਦੋ ਫ਼ੀ ਸਦੀ ਨਿਰਧਾਰਤ ਕੀਤਾ ਸੀ,ਜਿਸ ਤੋਂ ਸੰਕੇਤ ਮਿਲਦਾ ਹੈ ਕਿ ਜਾਪਾਨ (Japan) ਆਖਰਕਾਰ ਡਿਫਲੇਸ਼ਨ ਦੇ ਰੁਝਾਨਾਂ ਤੋਂ ਬਚ ਗਿਆ ਹੈ,ਮਹਿੰਗਾਈ ਦੇ ਉਲਟ, ਕੀਮਤਾਂ ਡਿਫਲੇਸ਼ਨ (Deflation) ’ਚ ਡਿੱਗਣਾ ਸ਼ੁਰੂ ਹੋ ਜਾਂਦੀਆਂ ਹਨ,ਬੈਂਕ ਆਫ ਜਾਪਾਨ (Bank of Japan) ਦੇ ਮੁਖੀ ਕਾਜ਼ੂਓ ਉਏਡਾ ਨੇ ਪਹਿਲਾਂ ਕਿਹਾ ਸੀ ਕਿ ਜੇਕਰ 2 ਫੀ ਸਦੀ ਮਹਿੰਗਾਈ ਦਾ ਟੀਚਾ ਪੂਰਾ ਹੋ ਜਾਂਦਾ ਹੈ ਤਾਂ ਬੈਂਕ ਅਪਣੀ ਨਕਾਰਾਤਮਕ ਵਿਆਜ ਦਰ ਦੀ ਸਮੀਖਿਆ ਕਰੇਗਾ।

 

Advertisement

Advertisement

Latest News

ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਅੱਜ (14 ਦਸੰਬਰ) ਨੂੰ ਹੋਵੇਗੀ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਅੱਜ (14 ਦਸੰਬਰ) ਨੂੰ ਹੋਵੇਗੀ
Patiala,14,DEC,2025,(Azad Soch News):-  ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ (Zila Parishad and Panchayat Samiti Elections) ਲਈ ਵੋਟਿੰਗ ਅੱਜ...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-12-2025 ਅੰਗ 533
ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ
ਪੰਜਾਬ ਭਰ ਵਿੱਚ ਲਗਾਈ ਗਈ ਚੌਥੀ ਰਾਸ਼ਟਰੀ ਲੋਕ ਅਦਾਲਤ