ਮੱਧ ਅਫਰੀਕੀ ਦੇਸ਼ ਰਵਾਂਡਾ ’ਚ ਫੈਲਿਆ ‘ਮਾਰਬਰਗ ਵਾਇਰਸ`
Rwanda,01,OCT,2024,(Azad Soch News):- ਰਵਾਂਡਾ ’ਚ ਇਬੋਲਾ ਵਰਗੇ ਪਰ ਬਹੁਤ ਜ਼ਿਆਦਾ ਫੈਲਣ ਵਾਲੇ ਮਾਰਬਰਗ ਵਾਇਰਸ (Marburg Virus) ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ,ਮੱਧ ਅਫਰੀਕੀ ਦੇਸ਼ ਰਵਾਂਡਾ ਨੇ ਸ਼ੁਕਰਵਾਰ ਨੂੰ ਇਸ ਮਹਾਮਾਰੀ ਦੇ ਫੈਲਣ ਦਾ ਐਲਾਨ ਕੀਤਾ ਅਤੇ ਇਕ ਦਿਨ ਬਾਅਦ ਪਹਿਲੀ ਛੇ ਮੌਤਾਂ ਦਰਜ ਕੀਤੀਆਂ,ਸਿਹਤ ਮੰਤਰੀ ਸਾਬਿਨ ਸਾਂਜੀਮਾਨਾ (Health Minister Sabin Sanjimana) ਨੇ ਐਤਵਾਰ ਰਾਤ ਨੂੰ ਕਿਹਾ ਕਿ ਹੁਣ ਤਕ 26 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਅੱਠ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਹੈ,ਰਵਾਂਡਾ (Reanada) ਦਾ ਇਹ ਬਿਆਨ ਦੇਸ਼ ਵਿਚ ਜਾਨਲੇਵਾ ਖ਼ੂਨ ਰਿਸਾਅ ਵਾਲੇ ਬੁਖਾਰ ਦੇ ਫੈਲਣ ਦੇ ਐਲਾਨ ਤੋਂ ਕੁੱਝ ਦਿਨ ਬਾਅਦ ਆਇਆ ਹੈ,ਇਸ ਬੁਖਾਰ ਲਈ ਕੋਈ ਅਧਿਕਾਰਤ ਟੀਕਾ ਜਾਂ ਇਲਾਜ ਨਹੀਂ ਹੈ,ਇਬੋਲਾ ਵਾਂਗ ‘ਮਾਰਬਰਗ ਵਾਇਰਸ’ (Marburg Virus) ਫਲਾਂ ਦੇ ਚਮਗਿੱਦੜਾਂ ਵਲੋਂ ਅਤੇ ਸੰਕਰਮਿਤ ਵਿਅਕਤੀਆਂ ਦੇ ਸਰੀਰਕ ਤਰਲ ਪਦਾਰਥਾਂ ਜਾਂ ਦੂਸ਼ਿਤ ਚੱਦਰਾਂ ਦੇ ਸੰਪਰਕ ਰਾਹੀਂ ਫੈਲਦਾ ਹੈ,ਜੇ ਮਾਰਬਰਗ ਬਿਮਾਰੀ ਵਾਲੇ ਲੋਕਾਂ ਦਾ ਇਲਾਜ ਨਹੀਂ ਕੀਤਾ ਜਾਂਦਾ ਹੈ,ਤਾਂ ਇਹ ਸੰਕਰਮਿਤ ਲੋਕਾਂ ਦੇ 88 ਫ਼ੀ ਸਦੀ ਤਕ ਘਾਤਕ ਹੋ ਸਕਦਾ ਹੈ।