ਦੁਬਈ ਦੀ ਰਾਜਕੁਮਾਰੀ ਸ਼ੇਖਾ ਮਾਹਰਾ ਮੁਹੰਮਦ ਰਾਸ਼ਿਦ ਅਲ ਮਕਤੂਮ ਨੇ ਪਰਫਿਊਮ ਦੀ ਨਵੀਂ ਰੇਂਜ ਲਾਂਚ ਕੀਤੀ

 ਦੁਬਈ ਦੀ ਰਾਜਕੁਮਾਰੀ ਸ਼ੇਖਾ ਮਾਹਰਾ ਮੁਹੰਮਦ ਰਾਸ਼ਿਦ ਅਲ ਮਕਤੂਮ ਨੇ ਪਰਫਿਊਮ ਦੀ ਨਵੀਂ ਰੇਂਜ ਲਾਂਚ ਕੀਤੀ

Dubai,10 Sep,2024,(Azad Soch News):- ਦੁਬਈ ਦੀ ਰਾਜਕੁਮਾਰੀ ਸ਼ੇਖਾ ਮਾਹਰਾ ਮੁਹੰਮਦ ਰਾਸ਼ਿਦ ਅਲ ਮਕਤੂਮ (Sheikha Mahra) ਨੇ ਪਰਫਿਊਮ ਦੀ ਨਵੀਂ ਰੇਂਜ ਲਾਂਚ ਕੀਤੀ ਹੈ ਅਤੇ ਉਸ ਨੇ ਇਸ ਦਾ ਨਾਂ 'DIVORCE' ਰੱਖਿਆ ਹੈ,ਰਾਜਕੁਮਾਰੀ ਸ਼ੇਖਾ ਨੇ ਇਹ ਐਲਾਨ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ 'ਤੇ ਕੀਤਾ ਹੈ,ਰਾਜਕੁਮਾਰੀ ਨੇ ਇਸ ਸਾਲ ਜੁਲਾਈ ਵਿੱਚ ਇੱਕ ਇੰਸਟਾਗ੍ਰਾਮ ਪੋਸਟ (Instagram Post) ਵਿੱਚ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਸੀ,ਆਪਣੇ ਬ੍ਰਾਂਡ Mahra M1 ਦੇ ਤਹਿਤ ਲਾਂਚ ਕੀਤੇ ਗਏ,ਇਸ ਨਵੇਂ ਪਰਫਿਊਮ ਦਾ ਉਸਦੇ ਹਾਲ ਹੀ ਵਿੱਚ ਹੋਏ ਹਾਈ-ਪ੍ਰੋਫਾਈਲ (High-Profile) ਤਲਾਕ ਨਾਲ ਸਿੱਧਾ ਸਬੰਧ ਹੈ,ਇੱਕ ਸੋਸ਼ਲ ਮੀਡੀਆ ਪੋਸਟ (Social Media Post) ਵਿੱਚ 30 ਸਾਲਾ ਰਾਜਕੁਮਾਰੀ ਨੇ ਪਰਫਿਊਮ (Perfume) ਦਾ ਇੱਕ ਟੀਜ਼ਰ ਸਾਂਝਾ ਕੀਤਾ,ਜਿਸ ਵਿੱਚ ਕਾਲੀ ਬੋਤਲ 'ਤੇ DIVORCE ਸ਼ਬਦ ਲਿਖਿਆ ਹੋਇਆ ਹੈ,ਹਾਲਾਂਕਿ ਦੁਬਈ ਦੇ ਬਾਜ਼ਾਰ 'ਚ ਪਰਫਿਊਮ ਦੀ ਕੀਮਤ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ,ਸ਼ੇਖਾ ਮਾਹਰਾ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ, ਸੰਯੁਕਤ ਅਰਬ ਅਮੀਰਾਤ (UAE) ਦੇ ਉਪ ਰਾਸ਼ਟਰਪਤੀ ਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਧੀ ਹੈ,ਇੰਸਟਾਗ੍ਰਾਮ 'ਤੇ ਉਸ ਦੇ ਕਰੀਬ 10 ਲੱਖ ਫਾਲੋਅਰਜ਼ ਹਨ। 

 

Advertisement

Latest News

ਤਾਰਕ ਮਹਿਤਾ ਦੇ ਗੁਰੂਚਰਨ ਸਿੰਘ ਰਿਐਲਿਟੀ ਸ਼ੋਅ ਬਿੱਗ ਬੌਸ 18 'ਚ ਆਉਣਗੇ ਨਜ਼ਰ! ਤਾਰਕ ਮਹਿਤਾ ਦੇ ਗੁਰੂਚਰਨ ਸਿੰਘ ਰਿਐਲਿਟੀ ਸ਼ੋਅ ਬਿੱਗ ਬੌਸ 18 'ਚ ਆਉਣਗੇ ਨਜ਼ਰ!
New Mumbai,04 OCT,2024,(Azad Soch News):- ਇਸ ਸਮੇਂ ਸਲਮਾਨ ਖਾਨ ਦੇ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ 18 (Reality Show Bigg Boss...
ਭਾਰਤ ਅਤੇ ਬੰਗਲਾਦੇਸ਼ T-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਨੂੰ ਲੈ ਕੇ ਤਿਆਰੀਆਂ ਮੁਕੰਮਲ
5,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਵਿਜੀਲੈਂਸ ਬਿਊਰੋ ਵੱਲੋਂ 40,000 ਰਿਸ਼ਵਤ ਲੈਂਦਾ ਫਾਇਰ ਅਫ਼ਸਰ ਰੰਗੇ ਹੱਥੀਂ ਕਾਬੂ
ਈ-ਸਿਗਰਟ ਜਾਨਲੇਵਾ ਹੋ ਸਕਦੀ ਹੈ: ਸਿਵਲ ਸਰਜਨ ਡਾ ਕਿਰਨਦੀਪ ਕੌਰ
ਕੇਂਦਰੀ ਵਿਧਾਨ ਸਭਾ ਹਲਕੇ ਦੀ ਕੋਈ ਵੀ ਸੜਕ ਅਧੂਰੀ ਨਹੀਂ ਰਹੇਗੀ : ਵਿਧਾਇਕ ਡਾ ਅਜੈ ਗੁਪਤਾ
ਪੰਚਾਇਤੀ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼੍ਰੀ ਪਰਦੀਪ ਕੁਮਾਰ ਨੂੰ ਮਾਨਸਾ ਵਿਖੇ ਕੀਤਾ ਆਬਜ਼ਰਵਰ ਵਜੋਂ ਨਿਯੁਕਤ