ਇਜ਼ਰਾਈਲੀ ਫੌਜ ਨੇ ਦਮਿਸ਼ਕ ਵਿਚ ਸੀਰੀਆ ਦੇ ਰੱਖਿਆ ਮੰਤਰਾਲੇ ਦੇ ਪ੍ਰਵੇਸ਼ ਦੁਆਰ ਦੇ ਨੇੜੇ ਹਮਲਾ ਕੀਤਾ
By Azad Soch
On
Syria,17,JULY,2025,(Azad Soch News):- ਇਜ਼ਰਾਈਲੀ ਫੌਜ ਨੇ ਦਮਿਸ਼ਕ ਵਿਚ ਸੀਰੀਆ ਦੇ ਰੱਖਿਆ ਮੰਤਰਾਲੇ (Ministry of Defence) ਦੇ ਪ੍ਰਵੇਸ਼ ਦੁਆਰ ਦੇ ਨੇੜੇ ਹਮਲਾ ਕੀਤਾ ਅਤੇ ਕਈ ਘੰਟਿਆਂ ਬਾਅਦ ਇਕ ਵੱਡਾ ਹਮਲਾ ਕਰ ਕੇ ਮੁੜ ਉਸੇ ਜਗ੍ਹਾ ਨੂੰ ਨਿਸ਼ਾਨਾ ਬਣਾਇਆ, ਇਜ਼ਰਾਈਲ ਨੇ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਦਖਣੀ ਸੀਰੀਆ (Syria) ਵਿਚ ਸਰਕਾਰੀ ਬਲਾਂ ਦੇ ਕਾਫਲਿਆਂ ਉਤੇ ਕਈ ਹਵਾਈ ਹਮਲੇ ਵੀ ਕੀਤੇ ਹਨ ਅਤੇ ਸਰਹੱਦ ਉਤੇ ਸੁਰੱਖਿਆ ਵਧਾ ਦਿਤੀ ਹੈ। ਦੱਖਣੀ ਸੀਰੀਆ (Southern Syria) ਦੇ ਸ਼ਹਿਰ ਸਵੀਦਾ ’ਚ ਬੁਧਵਾਰ ਨੂੰ ਉਸ ਸਮੇਂ ਝੜਪਾਂ ਸ਼ੁਰੂ ਹੋ ਗਈਆਂ ਜਦੋਂ ਸਰਕਾਰੀ ਬਲਾਂ ਅਤੇ ਡਰੂਜ਼ ਹਥਿਆਰਬੰਦ ਸਮੂਹਾਂ ਵਿਚਾਲੇ ਜੰਗਬੰਦੀ ਟੁੱਟ ਗਈ। ਉਧਰ ਇਜ਼ਰਾਈਲ (Israel) ਨੇ ਅਪਣੀ ਸ਼ਮੂਲੀਅਤ ਵਧਾਉਣ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਡਰੂਜ਼ ਧਾਰਮਕ ਘੱਟ ਗਿਣਤੀ ਦੇ ਸਮਰਥਨ ’ਚ ਹੈ।
Related Posts
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


