ਅਸਾਮ ਸਰਕਾਰ ਨੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਕੀਤਾ ਸਨਮਾਨਿਤ
Chandigarh/Assam,03, September, 2024,(Azad Soch News):- ਪੰਜਾਬ ਰਾਜ ਭਵਨ (Punjab Raj Bhavan) ਵਿਖੇ ਕਰਵਾਏ ਸਨਮਾਨ ਸਮਾਰੋਹ ਦੌਰਾਨ ਅਸਾਮ ਸਰਕਾਰ ਵੱਲੋਂ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ (Gulab Chand Kataria) ਨੂੰ ਅਸਾਮ ਦੇ ਲੋਕਾਂ ਦੀ ਭਲਾਈ ਅਤੇ ਖੁਸ਼ਹਾਲੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਬੇਮਿਸਾਲ ਸੇਵਾਵਾਂ ਲਈ ਰਸਮੀ ਤੌਰ 'ਤੇ ਸਨਮਾਨਿਤ ਕੀਤਾ ਗਿਆ,ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾਂ (Chief Minister Hemant Biswa Sarman) ਦੇ ਨਿਰੇਦਸ਼ਾਂ ‘ਤੇ ਅਸਾਮ ਦੇ ਦੋ ਕੈਬਨਿਟ ਮੰਤਰੀ ਰਣਜੀਤ ਕੁਮਾਰ ਦਾਸ, ਚੰਦਰ ਮੋਹਨ ਪਟਵਾਰੀ, ਅਸਾਮ ਰਾਜਪਾਲ ਸਕੱਤਰੇਤ ਅਤੇ ਅਸਾਮ ਦੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਪੰਜਾਬ ਦੇ ਰਾਜਪਾਲ ਨੂੰ ਸਨਮਾਨਿਤ ਕਰਨ ਲਈ ਵਿਸੇਸ਼ ਤੌਰ ‘ਤੇ ਪੰਜਾਬ ਪਹੁੰਚੇ,ਉਨ੍ਹਾਂ ਨੇ ਗੁਲਾਬ ਚੰਦ ਕਟਾਰੀਆ ਵਲੋਂ ਅਸਾਮ ਦੇ ਰਾਜਪਾਲ ਰਹਿੰਦਿਆਂ ਸੂਬੇ ਦੇ ਪ੍ਰਸ਼ਾਸ਼ਨ ਵਿੱਚ ਹਰ ਪੱਧਰ 'ਤੇ ਪ੍ਰਦਾਨ ਕੀਤੀ ਗਈ ਬੇਮਿਸਾਲ ਅਗਵਾਈ ਅਤੇ ਰਣਨੀਤਕ ਮਾਰਗਦਰਸ਼ਨ ਨੂੰ ਮਾਨਤਾ ਦੇਣ ਸਬੰਧੀ ਅਸਾਮ ਕੈਬਨਿਟ (Assam Cabinet) ਵੱਲੋਂ 9 ਅਗਸਤ, 2024 ਨੂੰ ਪਾਸ ਕੀਤੇ ਮਤੇ ਦੀ ਕਾਪੀ ਕਟਾਰੀਆਂ ਨੂੰ ਭੇਂਟ ਕੀਤੀ।