ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਇਕ ਆਨਲਾਈਨ ਪੋਰਟਲ ‘ਆਪ ਕੀ ਬਚਤ ਡਾਟ ਕਾਮ’ ਲਾਂਚ ਕੀਤਾ

ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਇਕ ਆਨਲਾਈਨ ਪੋਰਟਲ ‘ਆਪ ਕੀ ਬਚਤ ਡਾਟ ਕਾਮ’ ਲਾਂਚ ਕੀਤਾ

New Delhi,03 FEB,2025,(Azad Soch News):- ਆਮ ਆਦਮੀ ਪਾਰਟੀ (ਆਪ) (Aam Aadmi Party (AAP)) ਨੇ ਐਤਵਾਰ ਨੂੰ ਇਕ ਆਨਲਾਈਨ ਪੋਰਟਲ ‘ਆਪ ਕੀ ਬਚਤ ਡਾਟ ਕਾਮ’ ਲਾਂਚ ਕੀਤਾ, ਜਿਸ ਨਾਲ ਦਿੱਲੀ ਵਾਸੀ ‘ਆਪ’ ਦੀ ਅਗਵਾਈ ਵਾਲੀ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫਤ ਭਲਾਈ ਸਕੀਮਾਂ ਤੋਂ ਅਪਣੀ ਬੱਚਤ ਦਾ ਹਿਸਾਬ ਲਗਾ ਸਕਣਗੇ,‘ਆਪ’ ਦੀ ਕੌਮੀ ਬੁਲਾਰਾ ਪ੍ਰਿਯੰਕਾ ਕੱਕੜ ਨੇ ਕਿਹਾ, ‘‘ਦਿੱਲੀ ਦੇ ਲੋਕਾਂ ਲਈ ਅਸੀਂ ਇਹ ਨਵਾਂ ਪੋਰਟਲ ਪੇਸ਼ ਕਰ ਰਹੇ ਹਾਂ, ਜਿੱਥੇ ਉਹ ਇਹ ਜਾਂਚ ਕਰ ਸਕਦੇ ਹਨ ਕਿ ਉਹ ਸਾਡੀਆਂ ਮੁਫਤ ਭਲਾਈ ਯੋਜਨਾਵਾਂ (Free Welfare Plans) ਜਿਵੇਂ ਕਿ ਮੁਫਤ ਬਿਜਲੀ, ਮੁਫਤ ਪਾਣੀ ਅਤੇ ਹੋਰ ਬਹੁਤ ਸਾਰੀਆਂ ਯੋਜਨਾਵਾਂ ਰਾਹੀਂ ਕਿੰਨੀ ਬਚਤ ਕਰ ਰਹੇ ਹਨ।’’

Advertisement

Latest News