ਦਿੱਲੀ ਏਅਰਪੋਰਟ 'ਤੇ ਵਧਾਈ ਗਈ ਸੁਰੱਖਿਆ
New Delhi,12,MAY,2025,(Azad Soch News):- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਆ ਪ੍ਰਬੰਧ ਹੋਰ ਵਧਾ ਦਿੱਤੇ ਗਏ ਹਨ,ਹਵਾਈ ਅੱਡਾ ਪ੍ਰਸ਼ਾਸਨ (Airport Administration) ਵੱਲੋਂ ਜਾਰੀ ਐਡਵਾਈਜ਼ਰੀ (Advisory) ਵਿੱਚ ਦੱਸਿਆ ਗਿਆ ਹੈ ਕਿ ਹਵਾਈ ਆਵਾਜਾਈ ਆਮ ਤੌਰ 'ਤੇ ਜਾਰੀ ਹੈ, ਪਰ ਨਾਗਰਿਕ ਉੱਡਾਣ ਸੁਰੱਖਿਆ ਬਿਊਰੋ (BCAS) ਦੇ ਨਵੇਂ ਹੁਕਮਾਂ ਅਤੇ ਹਵਾਈ ਖੇਤਰ ਵਿੱਚ ਹੋ ਰਹੇ ਤਬਦੀਲੀਆਂ ਕਾਰਨ ਕੁਝ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਸੁਰੱਖਿਆ ਜਾਂਚ ਵਿੱਚ ਹੋਰ ਸਮਾਂ ਲੱਗ ਸਕਦਾ ਹੈ।
ਯਾਤਰੀਆਂ ਨੂੰ ਆਪਣੀ ਉਡਾਣ ਬਾਰੇ ਨਵੇਂ ਅਪਡੇਟ ਲਈ ਆਪਣੀ ਏਅਰਲਾਈਨ (Airline) ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ,ਹੈਂਡ ਬੈਗ ਅਤੇ ਚੈੱਕ-ਇਨ ਲਗੇਜ਼ ਦੇ ਨਿਯਮਾਂ ਦੀ ਪੂਰੀ ਪਾਲਣਾ ਕਰੋ, ਤਾਂ ਜੋ ਸੁਰੱਖਿਆ ਜਾਂਚ ਵਿਚ ਕੋਈ ਰੁਕਾਵਟ ਨਾ ਆਵੇ,ਸੰਭਾਵਿਤ ਦੇਰੀ ਕਾਰਨ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਉਡਾਣ ਤੋਂ ਕਾਫੀ ਸਮਾਂ ਪਹਿਲਾਂ ਏਅਰਪੋਰਟ (Airport) ਪਹੁੰਚਣ।ਯਾਤਰੀਆਂ ਨੂੰ ਸੁਰੱਖਿਆ ਜਾਂਚ ਦੌਰਾਨ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।
ਆਪਣੀ ਫਲਾਈਟ ਦੀ ਸਥਿਤੀ ਏਅਰਲਾਈਨ (Airline) ਜਾਂ ਦਿੱਲੀ ਏਅਰਪੋਰਟ (Delhi Airport) ਦੀ ਅਧਿਕਾਰਿਕ ਵੈੱਬਸਾਈਟ ਰਾਹੀਂ ਜਾਂਚੋ।ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਅਧਿਕਾਰਿਕ ਸੂਤਰਾਂ ਤੋਂ ਹੀ ਜਾਣਕਾਰੀ ਪ੍ਰਾਪਤ ਕਰਨ ਅਤੇ ਅਣਪੁਸ਼ਟੀ ਖ਼ਬਰਾਂ ਤੋਂ ਬਚਣ।ਉੱਤਰੀ ਅਤੇ ਪੱਛਮੀ ਭਾਰਤ ਦੇ 32 ਹਵਾਈ ਅੱਡਿਆਂ ਨੂੰ 9 ਮਈ ਤੋਂ 14 ਮਈ 2025 ਤੱਕ ਸਿਵਲ ਉਡਾਣਾਂ ਲਈ ਅਸਥਾਈ ਤੌਰ 'ਤੇ ਬੰਦ ਕੀਤਾ ਗਿਆ ਹੈ।ਸੁਰੱਖਿਆ ਕਾਰਨ ਦਿੱਲੀ ਏਅਰਪੋਰਟ (Delhi Airport) 'ਤੇ ਕੁਝ ਉਡਾਣਾਂ ਰੱਦ ਜਾਂ ਦੇਰੀ ਨਾਲ ਚੱਲ ਰਹੀਆਂ ਹਨ, ਪਰ ਜ਼ਿਆਦਾਤਰ ਕਾਰਵਾਈ ਆਮ ਹੈ।


