ਲੋਕ ਸਭਾ ‘ਚ ਮਰਹੂਮ ਸਿੱਧੂ ਮੂਸੇਵਾਲਾਦਾ ਮੁੱਦਾ ਚੁੱਕਣ ‘ਤੇ ਬਾਪੂ ਬਲਕੌਰ ਸਿੰਘ ਨੇ ਅਮਰਿੰਦਰ ਰਾਜਾ ਵੜਿੰਗ ਦਾ ਕੀਤਾ ਧੰਨਵਾਦ
Mansa,03 July,2024,(Azad Soch News):- ਮਰਹੂਮ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ ਨੇ ਸੰਸਦ ਵਿੱਚ ਮੂਸੇਵਾਲਾ ਕਤਲ ਕਾਂਡ ਦਾ ਮੁੱਦਾ ਚੁੱਕਣ ਲਈ ਧੰਨਵਾਦ ਕੀਤਾ ਹੈ,ਰਾਜ ਵੜਿੰਗ ਨੇ ਸਿੱਧੂ ਮੂਸੇਵਾਲਾ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਅੱਜ ਤੱਕ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹੈ,ਸਿੱਧੂ ਮੂਸੇਵਾਲਾ ਇੱਕ ਮਸ਼ਹੂਰ ਕਲਾਕਾਰ ਸੀ,ਦੁਨੀਆ ਭਰ ਵਿੱਚ ਉਸਦਾ ਨਾਮ ਸੀ, ਚਾਹੇ ਤਾਮਿਲਨਾਡੂ ਹੋਵੇ, ਚਾਹੇ ਮਹਾਰਾਸ਼ਟਰ ਤੇ ਚਾਹੇ ਨਿਊਯਾਰਕ (New York) ਹੋਵੇ ਉਸਦੇ ਗਾਣਿਆਂ ‘ਤੇ ਦੁਨੀਆ ਝੂਮ ਉੱਠਦੀ ਸੀ,ਟਾਈਮਜ਼ ਸਕੁਏਅਰ (Times Square) ਵਿੱਚ ਹਰ ਤੀਜੇ ਦਿਨ ਸਿੱਧੂ ਮੂਸੇਵਾਲਾ ਦਾ ਗਾਣਾ ਵੱਜਦਾ ਹੈ,ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Balkaur Singh) ਕਿਹਾ ਕਿ ਮੈਨੂੰ ਉਮੀਦ ਹੈ ਕਿ ਸਾਨੂੰ ਇਨਸਾਫ਼ ਜ਼ਰੂਰ ਮਿਲੇਗਾ,ਬਲਕੌਰ ਸਿੰਘ ਅੱਗੇ ਕਿਹਾ ਕਿ ਮੇਰੇ ਮਨ ਨੂੰ ਇਸ ਨਾਲ ਸ਼ਾਂਤੀ ਮਿਲੀ ਹੈ ਕਿ ਘੱਟੋਂ-ਘੱਟ ਕਿਸੇ ਨੇ ਗੱਲ ਤਾਂ ਕੀਤੀ,ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ (Amarinder Raja Waring) ਨੇ ਸੰਸਦ ਵਿੱਚ ਸਿੱਧੂ ਮੂਸੇਵਾਲਾ ਦਾ ਮੁੱਦਾ ਚੁੱਕਿਆ ਸੀ।