ਵਿਧਾਇਕ ਬਲਕਾਰ ਸਿੱਧੂ ਦੀ ਬੇਟੀ ਅੱਜ ਅੰਗਦ ਸਿੰਘ ਢਿੱਲੋਂ ਨਾਲ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਈ ਹੈ
Chandigarh,04,JAN,2026,(Azad Soch News):- ਪੰਜਾਬ ਦੇ ਮਸ਼ਹੂਰ ਗਾਇਕ ਅਤੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ (MLA) ਬਲਕਾਰ ਸਿੰਘ ਸਿੱਧੂ (Balkar Singh Sidhu) ਦੇ ਘਰ ਅੱਜ ਖੁਸ਼ੀਆਂ ਨੇ ਦਸਤਕ ਦਿੱਤੀ ਹੈ,ਵਿਧਾਇਕ ਬਲਕਾਰ ਸਿੱਧੂ (MLA Balkar Sidhu) ਦੀ ਬੇਟੀ ਅੱਜ ਅੰਗਦ ਸਿੰਘ ਢਿੱਲੋਂ (Angad Singh Dhillon) ਨਾਲ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਈ ਹੈ,ਬਲਕਾਰ ਸਿੱਧੂ ਦੀ ਬੇਟੀ ਅਤੇ ਅੰਗਦ ਸਿੰਘ ਢਿੱਲੋਂ ਦੇ ਇਸ ਹਾਈ-ਪ੍ਰੋਫਾਈਲ ਵਿਆਹ ਸਮਾਗਮ (High-Profile Wedding Events) ਦੀਆਂ ਤਸਵੀਰਾਂ ਸੋਸ਼ਲ ਮੀਡੀਆ (Social Media)' ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਚੰਡੀਗੜ੍ਹ ਵਿਖੇ ਹੋਏ ਇਸ ਸ਼ਾਨਦਾਰ ਵਿਆਹ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵ-ਵਿਆਹੀ ਜੋੜੀ ਨੂੰ ਆਪਣੀਆਂ ਅਸੀਸਾਂ ਦਿੱਤੀਆਂ ਅਤੇ ਵਿਧਾਇਕ ਬਲਕਾਰ ਸਿੱਧੂ (MLA Balkar Sidhu) ਦੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ,ਵਿਧਾਇਕ ਬਲਕਾਰ ਸਿੱਧੂ (MLA Balkar Sidhu) ਜੋ ਕਿ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਪੰਜਾਬੀ ਗਾਇਕੀ ਦਾ ਇੱਕ ਵੱਡਾ ਨਾਮ ਰਹੇ ਹਨ,ਉਨ੍ਹਾਂ ਦੀ ਬੇਟੀ ਦੇ ਵਿਆਹ ਵਿੱਚ ਸਿਆਸੀ ਆਗੂਆਂ ਦੇ ਨਾਲ-ਨਾਲ ਕਲਾ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਵੀ ਹਾਜ਼ਰੀ ਲਗਵਾਈ।


