ਗਾਇਕ-ਅਦਾਕਾਰ ਗਿੱਪੀ ਗਰੇਵਾਲ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਅਕਾਲ' ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਕੀਤਾ
By Azad Soch
On
Chandigarh, 03 JAN,2025,(Azad Soch News):- ਗਾਇਕ-ਅਦਾਕਾਰ ਗਿੱਪੀ ਗਰੇਵਾਲ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਅਕਾਲ' ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਕੀਤਾ ਹੈ,ਟੀਜ਼ਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, ਆਪਣੇ ਜਨਮਦਿਨ ‘ਤੇ ਆਪਣੀ ਫਿਲਮ ‘ਅਕਾਲ’ ਦੀ ਇਹ ‘ਪਹਿਲੀ ਝਲਕ’ (Teaser) ਆਪ ਸਭ ਨਾਲ ਸਾਂਝੀ ਕਰਦਿਆਂ ਮੈਂ ਬੇਹੱਦ ਖ਼ੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ, ‘ਅਕਾਲ’ ਇੱਕ ਫਿਲਮ ਹੀ ਨਹੀਂ ਬਲਕਿ ਮੇਰਾ ਬੜੇ ਚਿਰ ਦਾ ਸੁਪਨਾ ਸੀ ਕਿ ਪੰਜਾਬੀ ਸਿਨੇਮਾ ਵਿੱਚ ਵੀ ਇੱਕ ਐਸੀ ਫਿਲਮ ਬਣੇ ਜੋ ਬਾਕੀ ਭਾਸ਼ਾਵਾਂ ਦੇ ਸਿਨੇਮਾ ਵਾਂਗ ਪੰਜਾਬੀ ਸਿਨੇਮਾ ਦਾ ਸਿਰ ਵੀ ਮਾਣ ਨਾਲ ਉੱਚਾ ਕਰੇ, ਸੋ ਸਾਡੀ ਟੀਮ ਨੇ ਆਪਣੇ ਵੱਲੋਂ ਇਸ ਫਿਲਮ ਨੂੰ ਹਰ ਪੱਖ ਤੋਂ ਬਿਹਤਰੀਨ ਫਿਲਮ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਹੈ, ਜੋ ਕਿ 10 ਅਪ੍ਰੈਲ ਨੂੰ ਤੁਹਾਨੂੰ ਸਿਨੇਮਾਘਰਾਂ ਵਿੱਚ ਵੇਖਣ ਨੂੰ ਮਿਲੇਗੀ।'
Related Posts
Latest News
07 Dec 2025 18:39:46
New Delhi,07,DEC,2025,(Azad Soch News):- ਇੰਡੀਗੋ ਏਅਰਲਾਈਨ ਨੇ 7 ਦਸੰਬਰ 2025 ਨੂੰ ਦੇਸ਼ ਭਰ ਵਿੱਚ ਲਗਭਗ 650 ਉਡਾਣਾਂ ਰੱਦ ਕੀਤੀਆਂ ਹਨ,...


