ਬਾਲੀਵੁੱਡ ਫਿਲਮ 'ਹਾਊਸਫੁੱਲ 5' ਦੇ ਆਖਰੀ ਸ਼ਡਿਊਲ ਦੀ ਸ਼ੂਟਿੰਗ ਹੋਈ ਸ਼ੁਰੂ
New Mumabi,28 Nov,2024,(Azad Soch News):- ਅਪਕਮਿੰਗ ਫਿਲਮਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਣ 'ਚ ਸਫ਼ਲ ਰਹੀ 'ਹਾਊਸਫੁੱਲ 5' ('Housefull 5') ਸੰਪੂਰਨਤਾ ਪੜ੍ਹਾਅ ਵੱਲ ਵੱਧ ਚੁੱਕੀ ਹੈ,ਇਸਦੇ ਅੱਜ ਮੁੰਬਈ ਵਿਖੇ ਸ਼ੁਰੂ ਹੋਏ ਆਖਰੀ ਅਤੇ ਕਲਾਈਮੈਕਸ ਸ਼ੂਟਿੰਗ ਸ਼ਡਿਊਲ ਵਿੱਚ ਇਸ ਨਾਲ ਜੁੜੀ ਸਮੁੱਚੀ ਕਾਸਟ ਭਾਗ ਲੈ ਰਹੀ ਹੈ।
ਇੰਗਲੈਂਡ ਦੇ ਵੱਖ-ਵੱਖ ਹਿੱਸਿਆ ਤੋਂ ਇਲਾਵਾ ਜਿਆਦਾਤਰ ਸਕਾਟਲੈਂਡ (Scotland) ਵਿਖੇ ਫਿਲਮਾਂਈ ਗਈ ਇਸ ਮਲਟੀ-ਸਟਾਰਰ ਫ਼ਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਅਕਸ਼ੈ ਕੁਮਾਰ, ਅਭਿਸ਼ੇਕ ਬੱਚਨ, ਫਰਦੀਨ ਖਾਨ, ਚੰਕੀ ਪਾਂਡੇ, ਰਿਤੇਸ਼ ਦੇਸ਼ਮੁਖ, ਜੈਕਲਿਨ ਫਰਨਾਂਡਿਸ, ਨਰਗਿਸ ਫਾਖਰੀ, ਚਿਤਰਗਾਧਾ ਸਿੰਘ, ਰਣਜੀਤ, ਜਾਨੀ ਲੀਵਰ, ਸ਼੍ਰਰੇਸ਼ਠ ਤਲਪੜੇ, ਸੋਨਮ ਬਾਜਵਾ ਆਦਿ ਸ਼ੁਮਾਰ ਹਨ।
ਸਾਲ 2010, 2012, 2016 ਅਤੇ 2019 ਵਿੱਚ ਕ੍ਰਮਵਾਰ ਸਾਹਮਣੇ ਆਈਆਂ 'ਹਾਊਸਫੁੱਲ', 'ਹਾਊਸਫੁੱਲ 2-3-4' ਦੇ ਪੰਜਵੇਂ ਸੀਕੁਅਲ ਦੇ ਰੂਪ ਵਿੱਚ ਵਜੂਦ ਵਿੱਚ ਲਿਆਂਦੀ ਗਈ ਇਹ ਫ਼ਿਲਮ ਬਾਲੀਵੁੱਡ (Bollywood) ਦੀਆਂ ਅਤਿ ਮਹਿੰਗੀਆਂ ਫਿਲਮਾਂ ਵਿੱਚ ਸ਼ਾਮਿਲ ਹੈ,'ਐਂਪਲ ਐਂਡ ਬਰਬਰੀ ਪਿਕਚਰਜ਼ ਲਿਮਿਟਡ ਅਤੇ ਨਡਿਆਦਵਾਲਾ ਗ੍ਰੈਂਡਸਨ ਇੰਟਰਟੇਨਮੈਂਟ' ਵੱਲੋ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਤਰੁਣ ਮਨਸੁਖਾਨੀ ਕਰ ਰਹੇ ਹਨ, ਜੋ ਇਸ ਤੋਂ ਪਹਿਲਾ ਕਈ ਚਰਚਿਤ ਅਤੇ ਵੱਡੀਆ ਹਿੰਦੀ ਫਿਲਮਾਂ ਨਾਲ ਜੁੜੇ ਰਹੇ ਹਨ।