ਹਰਿਆਣਾ ਦੇ ਵਿੱਚ ਗਰਮੀ ਦਾ ਕਹਿਰ,26 ਸਾਲਾਂ ਬਾਅਦ ਮਈ ਸਭ ਤੋਂ ਗਰਮ ਰਿਹਾ
By Azad Soch
On
Chandigarh,27 May,2024,(Azad Soch News):- ਹਰਿਆਣਾ ਵਿੱਚ 26 ਸਾਲਾਂ ਬਾਅਦ ਮਈ ਸਭ ਤੋਂ ਗਰਮ ਰਿਹਾ,ਸਿਰਸਾ ਵਿੱਚ ਦਿਨ ਦਾ ਤਾਪਮਾਨ 48.4 ਡਿਗਰੀ ਤੱਕ ਪਹੁੰਚ ਗਿਆ ਹੈ,ਇਸ ਤੋਂ ਪਹਿਲਾਂ 26 ਮਈ 1998 ਨੂੰ ਹਿਸਾਰ (Hisar) ਦਾ ਤਾਪਮਾਨ 48.8 ਡਿਗਰੀ ਦਰਜ ਕੀਤਾ ਗਿਆ ਸੀ,ਸੂਬੇ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 5.1 ਡਿਗਰੀ ਵੱਧ ਗਿਆ ਹੈ,ਦੂਜੇ ਪਾਸੇ ਸਿੱਖਿਆ ਵਿਭਾਗ (Department of Education) ਨੇ ਹਰਿਆਣਾ ਦੇ ਸਾਰੇ ਸਕੂਲਾਂ ਵਿੱਚ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ,ਰੋਹਤਕ ਵਿੱਚ ਤਾਪਮਾਨ 5.8 ਡਿਗਰੀ ਅਤੇ ਅੰਬਾਲਾ ਵਿੱਚ 5.6 ਡਿਗਰੀ ਵੱਧ ਗਿਆ ਹੈ,ਮਈ ਮਹੀਨੇ ਵਿੱਚ ਆਮ ਨਾਲੋਂ 71% ਘੱਟ ਮੀਂਹ ਪਿਆ ਹੈ,ਫਿਲਹਾਲ ਮੀਂਹ ਦੀ ਸੰਭਾਵਨਾ ਘੱਟ ਹੈ,ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 4 ਦਿਨਾਂ 'ਚ ਰਾਤ ਨੂੰ ਪਾਰਾ ਵਧ ਸਕਦਾ ਹੈ,ਦਿਨ ਦੇ ਤਾਪਮਾਨ ਵਿੱਚ ਹੋਰ ਵਾਧਾ ਸੰਭਵ ਹੈ,30 ਮਈ ਨੂੰ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
Related Posts
Latest News
07 Dec 2025 22:45:13
ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...


