ਕਾਲੇ ਛੋਲੇ ਖਾਣ ਨਾਲ ਵੀ ਸਰੀਰ ਨੂੰ ਤਾਕਤਵਰ ਬਣਾਉਂਦੇ ਹਨ
Patiala,20 March,2024,(Azad Soch News):- ਛੋਲਿਆਂ ਨੂੰ ਫਾਈਬਰ (Fiber) ਦਾ ਚੰਗਾ ਸ੍ਰੋਤ ਮੰਨਿਆ ਜਾਂਦਾ ਹੈ,ਜੇਕਰ ਤੁਸੀਂ ਪਾਚਨ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਛੋਲਿਆਂ ਨੂੰ ਰਾਤ ਭਰ ਭਿਓਂ ਕੇ ਰੱਖੋ ਅਤੇ ਅਗਲੀ ਸਵੇਰ ਖਾਲੀ ਪੇਟ ਇਸ ਨੂੰ ਛਿਲਕਿਆਂ ਸਮੇਤ ਖਾਓ,ਇਸ ਨਾਲ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲ ਸਕਦੀ ਹੈ,ਭਿੱਜੇ ਹੋਏ ਕਾਲੇ ਛੋਲਿਆਂ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੋ ਸਕਦਾ ਹੈ,ਕਿਉਂਕਿ ਇਨ੍ਹਾਂ 'ਚ ਫਾਈਬਰ ਤੇ ਪ੍ਰੋਟੀਨ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ,ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ,ਤੁਸੀਂ ਆਪਣੀ ਚਮੜੀ ਨੂੰ ਕਈ ਸਮੱਸਿਆਵਾਂ ਤੋਂ ਬਚਾਉਣ ਲਈ ਕਾਲੇ ਛੋਲਿਆਂ ਦਾ ਸੇਵਨ ਕਰ ਸਕਦੇ ਹੋ,ਕਾਲੇ ਛੋਲਿਆਂ ਵਿੱਚ ਐਂਟੀਆਕਸੀਡੈਂਟ (Antioxidant) ਹੁੰਦੇ ਹਨ ਜੋ ਚਿਹਰੇ ਦੀ ਚਮਕ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ,ਕਾਲੇ ਛੋਲਿਆਂ ਵਿੱਚ ਐਂਟੀਆਕਸੀਡੈਂਟ, ਸਾਈਨਾਡਿਨ, ਪੇਟੁਨਿਡਿਨ ਗੁਣ ਪਾਏ ਜਾਂਦੇ ਹਨ,ਜੋ ਖ਼ੂਨ ਦੀਆਂ ਨਾੜੀਆਂ ਨੂੰ ਮਜ਼ਬੂਤ ਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ,ਇਸ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲ ਸਕਦੀ ਹੈ,ਛੋਲੇ ਪ੍ਰੋਟੀਨ ਅਤੇ ਫਾਈਬਰ (Fiber) ਨਾਲ ਭਰਪੂਰ ਹੋਣ ਕਾਰਨ ਇਸ ਦੇ ਸੇਵਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ ਤੇ ਅਸੀਂ ਜਲਦੀ ਖਾਣ ਤੋਂ ਬਚਦੇ ਹਾਂ,ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ।


