ਰੋਜ਼ਾਨਾ ਮਿਸ਼ਰੀ ਨਾਲ ਸੌਂਫ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ
By Azad Soch
On
- ਆਯੁਰਵੈਦਿਕ ਗੁਣ ਵਾਤ, ਪਿੱਤ ਅਤੇ ਕਫ ਦੋਸ਼ ਨੂੰ ਵੀ ਕੰਟਰੋਲ ਰੱਖਦੇ ਹਨ ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ।
- ਸੌਂਫ ‘ਚ ਬਹੁਤ ਸਾਰੇ ਡਾਇਟਰੀ ਫਾਈਬਰ ਹੁੰਦੇ ਹਨ ਜਿਸ ਨਾਲ ਦਿਨ ਭਰ ਪੇਟ ਭਰਿਆ ਰਹਿੰਦਾ ਹੈ।
- ਭਾਰ ਘਟਾਉਣ ਲਈ ਸੌਂਫ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰੋ।
- ਭੁੰਨੀ ਹੋਈ ਸੌਂਫ ਵੀ ਭਾਰ ਘਟਾਉਣ ‘ਚ ਮਦਦਗਾਰ ਹੈ।
- 1 ਗਿਲਾਸ ਪਾਣੀ ‘ਚ 1 ਚੱਮਚ ਸੌਂਫ ਨੂੰ ਰਾਤ ਭਰ ਭਿਓ ਦਿਓ।
- ਸਵੇਰੇ ਖ਼ਾਲੀ ਪੇਟ ਸੌਂਫ ਦੇ ਇਸ ਪਾਣੀ ਦਾ ਸੇਵਨ ਕਰੋ।
- ਇਹ ਭਾਰ ਘਟਾਉਣ ‘ਚ ਸਹਾਇਤਾ ਕਰੇਗਾ ਅਤੇ ਪੇਟ ਨੂੰ ਵੀ ਸਾਫ ਕਰੇਗਾ।
- ਜਿਹੜੀਆਂ ਔਰਤਾਂ ਨੂੰ ਅਨਿਯਮਤ ਪੀਰੀਅਡਜ ਦੀ ਸਮੱਸਿਆ ਹੈ ਉਨ੍ਹਾਂ ਨੂੰ ਗੁੜ ਦੇ ਨਾਲ ਸੌਫ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਪੀਰੀਅਡ ਨਿਯਮਤ ਹੋ ਜਾਂਦੇ ਹਨ।
- ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੋਵੇ ਤਾਂ ਦੁੱਧ ‘ਚ ਸੌਂਫ ਉਬਾਲ ਕੇ ਪੀਓ।
- ਇਸ ਨਾਲ ਤਣਾਅ ਤੋਂ ਛੁਟਕਾਰਾ ਮਿਲੇਗਾ ਅਤੇ ਨੀਂਦ ਚੰਗੀ ਆਵੇਗੀ।
- 1 ਚਮਚ ਸੌਂਫ, 2 ਚਮਚ ਅਜਵਾਇਣ ਅਤੇ ਅੱਧਾ ਲੀਟਰ ਪਾਣੀ ਨੂੰ ਉਬਾਲੋ।
- ਇਸ ਨੂੰ ਗੁਣਗੁਣਾ ਕਰਕੇ ਸ਼ਹਿਦ ਮਿਲਾ ਕੇ ਇਸ ਨੂੰ ਦਿਨ ‘ਚ 2-3 ਵਾਰ ਪੀਓ।
- ਇਸ ਨਾਲ ਖੰਘ, ਗਲੇ ‘ਚ ਖਰਾਸ਼, ਗਲਾ ਬੈਠਣਾ, ਸਰਦੀ-ਜ਼ੁਕਾਮ ਦੀ ਸਮੱਸਿਆ ਠੀਕ ਹੋਵੇਗੀ।
- ਸੌਂਫ ‘ਚ ਵਿਟਾਮਿਨ ਏ ਭਰਪੂਰ ਹੁੰਦਾ ਹੈ ਜੋ ਤੁਹਾਡੀਆਂ ਅੱਖਾਂ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ।
- ਰੋਜ਼ਾਨਾ ਮਿਸ਼ਰੀ ਨਾਲ ਸੌਂਫ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ।
Latest News
24 Mar 2025 20:18:06
ਨੰਗਲ 24 ਮਾਰਚ ()
ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ...