ਵਜ਼ਨ ਘਟਾਉਣ ਤੋਂ ਲੈ ਕੇ ਇਮਿਊਨਿਟੀ ਵਧਾਉਣ ਤੱਕ ਫ਼ਾਇਦੇਮੰਦ ਹੈ ਕਾਲੀ ਮਿਰਚ
By Azad Soch
On
- ਸਟੈਮਿਨਾ ਘੱਟ ਹੋਣ ‘ਤੇ ਵਿਅਕਤੀ ਬਿਨਾਂ ਕੋਈ ਭਾਰੀ ਕੰਮ ਕੀਤੇ ਵੀ ਥੱਕਣ ਲੱਗਦਾ ਹੈ।
- ਇਸ ਤੋਂ ਇਲਾਵਾ ਐਸੀਡਿਟੀ (Acidity) ਕਾਰਨ ਵੀ ਥਕਾਵਟ ਦੀ ਸਮੱਸਿਆ ਹੁੰਦੀ ਹੈ।
- ਅਜਿਹੇ ‘ਚ ਗੁਣਗੁਣੇ ਪਾਣੀ 1/2 ਚੱਮਚ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ।
- ਕੋਰੋਨਾ ਅਤੇ ਇੰਫੈਕਸ਼ਨ ਤੋਂ ਬਚਣ ਲਈ ਕਾਲੀ ਮਿਰਚ ਨੂੰ ਕਾਰਗਰ ਮੰਨਿਆ ਗਿਆ ਹੈ।
- ਇਸ ‘ਚ ਮੌਜੂਦ ਪੌਸ਼ਟਿਕ ਤੱਤ, ਐਂਟੀ-ਬੈਕਟੀਰੀਅਲ ਅਤੇ ਔਸ਼ਧੀ ਗੁਣ ਤੇਜ਼ੀ ਨਾਲ ਇਮਿਊਨਿਟੀ ਬੂਸਟ ਕਰਨ ‘ਚ ਮਦਦ ਕਰਦੇ ਹਨ।
- ਇਸ ਦੇ ਲਈ ਗੁਣਗੁਣੇ ਪਾਣੀ ਜਾਂ ਦੁੱਧ ‘ਚ ਕਾਲੀ ਮਿਰਚ ਮਿਲਾ ਕੇ ਪੀਓ।
- ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਣ ਲਈ ਤੁਸੀਂ ਗੁਣਗੁਣੇ ਪਾਣੀ ‘ਚ ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹੋ।
- ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਦੇ ਨਾਲ-ਨਾਲ ਥਕਾਵਟ ਵੀ ਦੂਰ ਰਹਿੰਦੀ ਹੈ।
- ਗੁਣਗੁਣੇ ਪਾਣੀ ‘ਚ ਕਾਲੀ ਮਿਰਚ ਪਾਊਡਰ ਮਿਲਾ ਕੇ ਪੀਣ ਨਾਲ ਡ੍ਰਾਈ ਸਕਿਨ ਦੀ ਸਮੱਸਿਆ ਦੂਰ ਹੁੰਦੀ ਹੈ।
- ਗਲਤ ਸਮੇਂ ਅਤੇ ਅਨਹੈਲਥੀ ਚੀਜ਼ਾਂ ਦੇ ਸੇਵਨ ਕਾਰਨ ਕਬਜ਼ ਹੁੰਦੀ ਹੈ।
- ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਾਲੀ ਮਿਰਚ ਦੀ ਵਰਤੋਂ ਕਰ ਸਕਦੇ ਹੋ।
- ਇਸ ਦੇ ਲਈ 1 ਕੱਪ ਗੁਣਗੁਣੇ ਪਾਣੀ ‘ਚ 1 ਚੱਮਚ ਨਿੰਬੂ ਦਾ ਰਸ, 1/2 ਚੱਮਚ ਕਾਲੀ ਮਿਰਚ ਪਾਊਡਰ ਅਤੇ ਚੁਟਕੀਭਰ ਨਮਕ ਮਿਲਾ ਕੇ ਪੀਓ।
- ਕੁਝ ਦਿਨਾਂ ਤੱਕ ਲਗਾਤਾਰ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਹੋਵੇਗਾ।
- ਅਜਿਹੇ ‘ਚ ਤੁਹਾਨੂੰ ਕਬਜ਼, ਐਸੀਡਿਟੀ, ਬਦਹਜ਼ਮੀ ਆਦਿ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


