ਰਾਜਮਾ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਵੀ ਕੰਟਰੋਲ ‘ਚ ਰਹਿੰਦਾ ਹੈ
By Azad Soch
On
- ਰਾਜਮਾ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ (Blood Pressure and Cholesterol) ਵੀ ਕੰਟਰੋਲ ‘ਚ ਰਹਿੰਦਾ ਹੈ।
- ਦਿਲ ਦੇ ਰੋਗੀਆਂ ਲਈ ਵੀ ਮੈਗਨੀਸ਼ੀਅਮ ਨਾਲ ਭਰਪੂਰ ਰਾਜਮਾ ਫਾਇਦੇਮੰਦ ਹੁੰਦਾ ਹੈ।
- ਇਸ ‘ਚ ਜ਼ਿਆਦਾ ਮਾਤਰਾ ‘ਚ ਫਾਈਬਰ ਹੁੰਦਾ ਹੈ ਜਿਸ ਨਾਲ ਪਾਚਣ ਕਿਰਿਆ ਸਹੀ ਰਹਿੰਦੀ ਹੈ ਜਿਸ ਨਾਲ ਕਬਜ਼ ਨਹੀਂ ਹੁੰਦੀ।
- ਅੰਤੜੀਆਂ ਵੀ ਆਪਣੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਦੀਆਂ ਹਨ।
- ਵਿਟਾਮਿਨ ‘ਕੇ’ ਨਾਲ ਭਰਪੂਰ ਹੋਣ ਦੇ ਕਾਰਨ ਇਸ ਦੇ ਸੇਵਨ ਨਾਲ ਨਰਵਸ ਸਿਸਟਮ ਬੂਸਟ ਹੁੰਦਾ ਹੈ।
- ਇਸ ਦੇ ਨਾਲ ਹੀ ਇਸ ‘ਚ ਮੌਜੂਦ ਵਿਟਾਮਿਨ ‘ਬੀ’ ਦਿਮਾਗ ਦੇ ਸੈੱਲਾਂ ਨੂੰ ਪੋਸ਼ਿਤ ਕਰਦਾ ਹੈ।
- ਐਂਟੀਆਕਸੀਡੈਂਟ *Antioxidant) ਨਾਲ ਭਰਪੂਰ ਰਾਜਮਾ ਸੈੱਲਾਂ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ।
- ਇਸਦੇ ਨਾਲ ਤੁਸੀਂ ਝੁਰੜੀਆਂ, ਫ੍ਰੀਕਲਸ, ਢਿੱਲੀ ਸਕਿਨ, ਮੁਹਾਸੇ, ਵਾਲਾਂ ਦੇ ਝੜਨ ਤੋਂ ਬਚੇ ਰਹਿੰਦੇ ਹੋ।
- ਰਾਜਮਾ ਵਿਚ ਉੱਚ ਤਾਂਬਾ ਹੁੰਦਾ ਹੈ ਜੋ ਗਠੀਏ ਦੇ ਦਰਦ, ਜੋੜਾਂ ਦੇ ਦਰਦ ਦੀ ਸਮੱਸਿਆ ਨੂੰ ਦੂਰ ਰੱਖਦਾ ਹੈ।
- ਇਸ ‘ਚ ਮੌਜੂਦ ਮੈਂਗਨੀਜ਼ ਅਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾ ਕੇ Osteoporosis ਦਾ ਖ਼ਤਰਾ ਘਟਾਉਂਦੇ ਹਨ।
- 100 ਗ੍ਰਾਮ ਰਾਜਮਾ ਵਿਚ 1 ਗ੍ਰਾਮ ਫੈਟ ਅਤੇ 24 ਗ੍ਰਾਮ ਪ੍ਰੋਟੀਨ ਹੁੰਦਾ ਹੈ ਜਿਸ ਨਾਲ ਭਾਰ ਨਹੀਂ ਵਧਦਾ।
- ਅਜਿਹੇ ‘ਚ ਤੁਸੀਂ ਇਸਨੂੰ ਸਾਰੀ ਉਮਰ ਖਾ ਸਕਦੇ ਹੋ।
- ਭਾਰ ਘਟਾਉਣ ਲਈ ਤੁਸੀਂ ਇਸਨੂੰ ਸੂਪ, ਸਲਾਦ ਦੇ ਰੂਪ ਵਿੱਚ ਵੀ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ।
- ਪ੍ਰੋਟੀਨ ਤੋਂ ਇਲਾਵਾ ਇਸ ਵਿਚ ਆਇਰਨ, ਜ਼ਿੰਕ, ਫਾਈਬਰ, ਫੋਲਿਕ ਐਸਿਡ, ਕੈਲਸ਼ੀਅਮ ਅਤੇ ਕਾਰਬੋਹਾਈਡਰੇਟ ਵੀ ਹੁੰਦੇ ਹਨ।
- 100 ਗ੍ਰਾਮ ਰਾਜਮਾ ਵਿਚ ਤਕਰੀਬਨ 350 ਕੈਲੋਰੀ ਹੁੰਦੀ ਹੈ ਜੋ ਸਰੀਰ ਵਿਚ ਐਨਰਜ਼ੀ ਬਣਾਈ ਰੱਖਦੀ ਹੈ ਅਤੇ ਕੰਮ ਕਰਨ ਦੀ ਸ਼ਕਤੀ ਵਧਦੀ ਹੈ।
- ਇਸ ਵਿਚ ਗਲਾਈਸੈਮਿਕ ਇੰਡੈਕਸ (Glycemic Index) ਬਹੁਤ ਘੱਟ ਹੁੰਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ।
- ਇਸ ਨਾਲ ਸਰੀਰ ‘ਚ ਬਲੱਡ ਸ਼ੂਗਰ ਦੀ ਮਾਤਰਾ ਕੰਟਰੋਲ ‘ਚ ਰਹਿੰਦੀ ਹੈ।
Related Posts
Latest News
13 Dec 2025 18:38:46
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...


