ਪੰਜਾਬ ਸਿੱਖਿਆ ਬੋਰਡ ਨੇ ਰੱਦ ਕੀਤਾ 12ਵੀਂ ਦਾ ਪੇਪਰ
By Azad Soch
On
Ferozepur, March 4, 2025,(Azad Soch News):- : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਵਿਚ 12ਵੀਂ ਕਲਾਸ ਦੇ ਹੋਏ ਅੰਗਰੇਜ਼ੀ ਦੇ ਪੇਪਰ ਨੂੰ ਰੱਦ ਕਰ ਦਿੱਤਾ ਹੈ,ਮਿਲੀ ਜਾਣਕਾਰੀ ਮੁਤਾਬਕ 28 ਫਰਵਰੀ ਨੂੰ 12ਵੀਂ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਦਾ ਪੇਪਰ ਦਿੱਤਾ ਸੀ। ਇਸ ਦੌਰਾਨ ਸਰਕਾਰੀ ਸਕੂਲ ਲੜਕੀਆਂ ਵਿਚ ਬਣੇ ਕੇਂਦਰ ਵਿਚ ਵੱਡੀ ਪੱਧਰ ’ਤੇ ਨਕਲ ਹੋਣ ਦੀ ਸੂਚਨਾ ਮਿਲੀ ਸੀ। ਇਸਦੀ ਸਿੱਖਿਆ ਬੋਰਡ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਹੀ ਪੇਪਰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਹੁਣ ਇਹ ਪੇਪਰ ਦੁਬਾਰਾ ਹੋਵੇਗਾ।
Related Posts
Latest News
26 Apr 2025 05:21:15
ਸੋਰਠਿ ਮਹਲਾ ੩ ਦੁਤੁਕੀ
॥ ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ...