ਪਸ਼ੂ ਪਾਲਣ ਵਿਭਾਗ ਵੱਲੋਂ ਲਗਾਇਆ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ

ਪਸ਼ੂ ਪਾਲਣ ਵਿਭਾਗ ਵੱਲੋਂ ਲਗਾਇਆ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ

ਸ੍ਰੀ ਮੁਕਤਸਰ ਸਾਹਿਬ0ਮਾਰਚ

 

ਮਾਨਯੋਗ ਕੈਬਨਿਟ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ (ਪਸ਼ੂ ਪਾਲਣਮੱਛੀ ਪਾਲਣਡੇਅਰੀ ਵਿਕਾਸ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ) ਦੀ ਰਹਿਨੁਮਾਈ ਹੇਠ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਡਾ. ਗੁਰਦਿੱਤ ਸਿੰਘ ਔਲਖ ਦੇ ਨਿਰਦੇਸ਼ਾਂ ਹੇਠ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਐਨੀਮਲ ਨਿਊੂਟ੍ਰੀਸ਼ਨ ਦੇ ਮਾਹਰ ਡਾ. ਜੀਵਨ ਗੁਪਤਾ ਦੇ ਸਹਿਯੋਗ ਨਾਲ ਪਸ਼ੂ ਪਾਲਕਾਂ ਦੀ ਭਲਾਈ ਲਈ ਪਿੰਡ ਮਿੱਡਾ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ ਗਿਆ।

 

ਇਸ ਦੌਰਾਨ ਡਾ. ਜੀਵਨ ਗੁਪਤਾ ਨੇ ਪਸ਼ੂਆਂ ਨੂੰ ਖੁਰਾਕਫੀਡ ਦੇ ਮਹੱਤਵ ਅਤੇ ਖੁਰਾਕ ਜਰੀਏ ਦੁੱਧ ਦੀ ਪੈਦਾਵਾਰ ਵਧਾਉਣ,ਫੀਡ ਤਿਆਰ ਕਰਨ ਦੇ ਨੁਸਖੇ ਸਾਂਝੇ ਕੀਤੇ, ਪਸ਼ੁਪਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਦੱਸੇ ਅਤੇ ਖੁਰਾਕ ਸਬੰਧੀ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ

 

 ਕੈਂਪ ਦੀ ਅਗਵਾਈ ਕਰ ਰਹੇ ਡਾ. ਵਿਪਨਦੀਪ ਸਿੰਘ ਬਰਾੜ ਵੱਲੋਂ ਦੁੱਧ ਦੀ ਪੈਦਾਵਾਰ ਵਧਾਉਣ ਲਈ ਪਸ਼ੂਆਂ ਦੇ ਨਸਲ ਸੁਧਾਰ ਤੇ ਜੋਰ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਭਾਰੀ ਸਬਸਿਡੀ ਦੇ ਮੁਹੱਇਆ ਕਰਵਾਏ ਜਾ ਰਹੇ ਸੈਕਸਡ ਸੀਮਨ ਦੀ ਵਰਤੋਂ ਤੇ ਜੋਰ ਦਿੱਤਾ। ਉਹਨਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਸਮੇਂ ਸਮੇਂ ਜਾਰੀ ਘਰ-ਘਰ ਪਸ਼ੂਆਂ ਨੂੰ ਮਲੱਪਾਂ ਰਹਿਤ ਕਰਨ ਦੀਆਂ ਗੋਲੀਆਂ ਨਾਲ ਜਿੱਥੇ ਪਸ਼ੂਆਂ ਦੀ ਅੰਦਰੂਨੀ ਸ਼ਕਤੀ ਅਤੇ ਰੋਗ ਪ੍ਰਤੀਰੋਧਕ ਸੰਮਰਥਾ ਵਧ ਗਈ ਹੈ ਉੱਥੇ ਹੀ ਲਗਾਤਾਰ ਜਰੂਰੀ ਵੈਕਸੀਨਾਂ ਨਾਲ ਪਸ਼ੂਆਂ ਨੂੰ ਬਿਾਰੀਆਂ ਤੋਂ ਬਚਾਇਆ ਗਿਆ, ਜਿਸ ਨਾਲ ਸਿੱਧੇ ਤੌਰ ਤੇ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਇਆ

 

ਇਸ ਕੈਂਪ ਵਿੱਚ ਪਿੰਡ ਦੇ ਮੋਹਤਵਾਰ ਅਤੇ ਪਤਵੰਤੇ ਸੱਜਣ ਸ਼ਾਮਿਲ ਹੋਏੇ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲਗਭਗ 80 ਪਸ਼ੂ ਪਾਲਕਾਂ ਨੇ ਇਸ ਦਾ ਲਾਭ ਉਠਾਇਆ। ਕੈਂਪ ਉਪਰੰਤ ਪਹੁੰਚੀ ਟੀਮ ਵੱਲੋਂ ਮਨਜੀਤ ਸਿੰਘ ਬਲਾਕ ਇੰਚਾਰਜਜਗਮੀਤ ਮੈਂਬਰਰੁਪਿੰਦਰ ਸੰਧੂਸੁਰਜੀਤ ਚੇਅਰਮੈਨ ਅਤੇ ਧੰਨ ਧੰਨ ਬਾਬਾ ਬੁੱਢਾ ਜੀ ਸਮਾਜ ਸੇਵੀ ਸੰਸਥਾ ਅਤੇ ਕਮੇਟੀ ਮੈਂਬਰਾਂ ਦਾ ਕੈਂਪ ਆਯੋਜਨ ਕਰਨ ਲਈ ਧੰਨਵਾਦ ਕੀਤਾ ਗਿਆ। 

Advertisement

Latest News

ਗੈਂਗਸਟਰਾਂ ’ਤੇ ਵਾਰ ਦਾ 44ਵਾਂ ਦਿਨ: ਪੰਜਾਬ ਪੁਲਿਸ ਵੱਲੋਂ 511 ਥਾਈਂ ਛਾਪੇਮਾਰੀ ; 207 ਕਾਬੂ ਗੈਂਗਸਟਰਾਂ ’ਤੇ ਵਾਰ ਦਾ 44ਵਾਂ ਦਿਨ: ਪੰਜਾਬ ਪੁਲਿਸ ਵੱਲੋਂ 511 ਥਾਈਂ ਛਾਪੇਮਾਰੀ ; 207 ਕਾਬੂ
ਚੰਡੀਗੜ੍ਹ, 5 ਮਾਰਚ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਚੱਲ ਰਹੀ ਫੈਸਲਾਕੁੰਨ ਮੁਹਿੰਮ ’ਗੈਂਗਸਟਰਾਂ ਤੇ ਵਾਰ’ ਦੇ 44ਵੇਂ ਦਿਨ...
ਪੱਛਮੀ ਏਸ਼ੀਆ ਵਿੱਚ ਜੰਗੀ ਹਾਲਾਤਾਂ ਦਰਮਿਆਨ ਦੁਬਈ ਤੋਂ ਵਾਪਸ ਆਏ ਲੋਕਾਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ, ਕਿਹਾ ਪਰਿਵਾਰਕ ਮੈਂਬਰਾਂ ਵਾਂਗ ਸੰਭਾਲ ਕੀਤੀ
ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਮੱਧ ਪੂਰਬ ਵਿੱਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਸੀਨੀਅਰ ਅਧਿਕਾਰੀ ਤਾਇਨਾਤ ਅਤੇ 24x7 ਹੈਲਪਲਾਈਨ ਸਥਾਪਤ
ਬਾਗ਼ਬਾਨੀ ਫਸਲਾਂ ਨੂੰ ਪ੍ਰਫੁੱਲਤ ਕਰਨ ਲਈ ਹਰ ਕਦਮ ਚੁੱਕ ਰਹੀ ਹੈ ਸਰਕਾਰ, ਕੋਈ ਵੀ ਕਿਸਾਨ ਸਰਕਾਰੀ ਸਕੀਮਾਂ ਤੋਂ ਵਾਂਝਾ ਨਾ ਰਹੇ, ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ
ਪੰਜਾਬ ਨੇ ਭੋਜਨ ਪਦਾਰਥਾਂ ਦੀ ਜਾਂਚ ਲਈ ਵਿਸ਼ਾਲ ਰਾਜ ਵਿਆਪੀ ਮੁਹਿੰਮ ਵਿੱਢੀ; ਸਿਹਤ ਮੰਤਰੀ ਨੇ ਮਿਆਰੀ ਭੋਜਨ ਪਦਾਰਥਾਂ ਪ੍ਰਤੀ ਵਚਨਬੱਧਤਾ ਦੁਹਰਾਈ
ਸੱਤ ਨਵੇਂ ਮੈਡੀਕਲ ਕਾਲਜਾਂ ਨਾਲ ਉੱਨਤ ਸਿਹਤ ਸੰਭਾਲ ਢਾਂਚੇ ਦਾ ਸਾਖੀ ਬਣੇਗਾ ਪੰਜਾਬ
ਲੋਕ ਨਿਰਮਾਣ ਵਿਭਾਗ ਵੱਲੋਂ ਬੀਤੇ ਚਾਰ ਸਾਲਾਂ ਵਿੱਚ 1464 ਕਰੋੜ ਰੁਪਏ ਦੀ ਕੀਤੀ ਗਈ ਬਚਤ: ਹਰਭਜਨ ਸਿੰਘ ਈ.ਟੀ.ਓ.