ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ 74 ਯੋਗ ਕਲਾਸਾਂ 'ਚ 1450 ਦੇ ਕਰੀਬ ਲੋਕ ਯੋਗ ਕਰ ਕੇ ਲੈ ਰਹੇ ਹਨ ਲਾਭ

ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ 74 ਯੋਗ ਕਲਾਸਾਂ 'ਚ 1450 ਦੇ ਕਰੀਬ ਲੋਕ ਯੋਗ ਕਰ ਕੇ ਲੈ ਰਹੇ ਹਨ ਲਾਭ

ਫ਼ਿਰੋਜ਼ਪੁਰ, 14 ਜੂਨ 2024:

            ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਣ ਲਈ ਰਾਜ ਵਿੱਚ ਸੀ.ਐਮ. ਦੀ ਯੋਗਸ਼ਾਲਾ ਪ੍ਰੋਜੈਕਟ ਅਕਤੂਬਰ 2023 'ਚ ਸਾਰੇ ਸ਼ਹਿਰਾਂ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਫ਼ਿਰੋਜ਼ਪੁਰ ਵਾਸੀ ਵੱਧ ਤੋਂ ਵੱਧ ਲਾਭ ਲੈ ਰਹੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕੀਤਾ। 

            ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਵਿੱਚ ਗਾਂਧੀ ਗਾਰਡਨਨਾਮਦੇਵ ਭਵਨ, ਢੀਂਗਰਾ ਪਾਰਕਬਾਗੀ ਪਾਰਕਪ੍ਰੀਤ ਨਗਰਬੇਦੀ ਕਲੋਨੀਗਨੇਸ਼ ਇਨਕਲੇਵਗੋਬਿੰਦ ਇਨਕਲੇਵਲਕਸ਼ਮੀ ਇਨਕਲੇਵਗਿਆਨ ਵਾਟਿਕਾਫਰੈਂਡਸ ਪਾਰਕਵਿਕਾਸ ਵਿਹਾਰ ਪਾਰਕ ,ਆਨੰਦ ਐਵਨਿਊਬਲਾਕ ਗੁਰੂਹਰਸਹਾਏ ਵਿਖੇ ਮੋਹਨ ਕੇ ਹਿਠਾੜ, ਗੋਲੂ ਕਾ ਮੋੜਰੇਲਵੇ ਪਾਰਕਸ਼ਿਵਾਲਿਆ ਮੰਦਰ ,ਹੰਨੂਮਾਨ ਮੰਦਰ, ਜ਼ੀਰਾਮੁੱਖੂ ਵਿੱਚ ਯੋਗ ਕਲਾਸ ਸਵੇਰੇ ਸ਼ਾਮ ਲੱਗਦੀਆ ਹਨ। ਇਨ੍ਹਾਂ ਕਲਾਸਾਂ ਵਿੱਚ ਕਿਸੇ ਵਿਅਕਤੀ ਤੋਂ ਕੋਈ ਫੀਸ ਨਹੀਂ ਲਈ ਜਾਂਦੀਬਿਲਕੁਲ ਮੁਫਤ ਵਿੱਚ ਇਹ ਕਲਾਸਾਂ ਲਗਾਤਾਰ ਚੱਲ ਰਹੀਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕ ਦੀ ਯੋਗ ਕਲਾਸ ਦਾ ਲਾਭ ਜ਼ਰੂਰ ਲੈਣ। 

            ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਪ੍ਰੋਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਮੈਡਮ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਪ੍ਰੋਜੈਕਟ ਤਹਿਤ ਬਿਲਕੁਲ ਮੁਫ਼ਤ ਯੋਗਾ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 13 ਟਰੇਨਰ ਨਿਯੁਕਤ ਕੀਤੇ ਗਏ ਹਨ ਜੋ ਫ਼ਿਰੋਜ਼ਪੁਰ ਦੇ ਤਹਿਸੀਲਾਂਬਲਾਕਾਂਪਿੰਡਾਂ ਵਿੱਚ ਵੱਖ-ਵੱਖ ਥਾਵਾਂ 'ਤੇ ਸੀ.ਐਮ. ਦੀ ਯੋਗਸ਼ਾਲਾ ਦੀਆਂ ਸਵੇਰੇ-ਸ਼ਾਮ ਕਲਾਸਾਂ ਲੈ ਕੇ ਲੋਕਾਂ ਨੂੰ ਯੋਗ ਸਿਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 74 ਯੋਗ ਕਲਾਸਾਂ ਚੱਲ ਰਹੀਆਂ ਹਨ ਜਿਸ ਵਿੱਚ 1450 ਦੇ ਕਰੀਬ ਲੋਕ ਯੋਗ ਕਰ ਕੇ ਲਾਭ ਲੈ ਰਹੇ ਹਨ।

             ਉਨ੍ਹਾਂ ਕਿਹਾ ਕਿ ਸੀ.ਐਮ. ਦੀ ਯੋਗਸ਼ਾਲਾ ਨੂੰ ਜ਼ਿਲ੍ਹੇ ਦੇ ਲੋਕਾਂ ਦਾ ਵੀ ਭਰਮਾ ਹੁੰਗਾਰਾ ਮਿਲ ਰਿਹਾ ਹੈ। ਹਰ ਇੱਕ ਟ੍ਰੇਨਰ ਆਪਣੀ ਸੇਵਾ ਬੜੀ ਬਾਖੂਬੀ ਦੇ ਨਾਲ ਨਿਭਾ ਰਿਹਾ ਹੈ। ਯੋਗ ਕਰਵਾਉਣ ਦੇ ਨਾਲ ਨਾਲ ਲੋਕਾਂ ਨੂੰ ਯੋਗ ਦੇ ਹੋ ਰਹੇ ਫਾਇਦਿਆਂ ਬਾਰੇ ਵੀ ਜਾਗਰੂਕ ਕਰਵਾਇਆ ਜਾ ਰਿਹਾ ਹੈ। ਇਸ ਮੁਫ਼ਤ ਯੋਗਸ਼ਾਲਾ ਦੇ ਵਿੱਚ ਹਰ ਵਰਗ ਦੇ ਲੋਕ ਬੱਚੇਨੌਜਵਾਨਔਰਤਾਂ ਅਤੇ ਬਜ਼ੁਰਗ ਭਾਗ ਲੈ ਸਕਦੇ ਹਨ।

            ਉਨ੍ਹਾਂ ਕਿਹਾ ਜੇਕਰ ਕਿਸੇ ਵੀ ਗਲੀ ਮੁਹੱਲੇ ਦੇ ਵਿੱਚ ਲੋਕ ਯੋਗ ਕਲਾਸ ਲਗਵਾਉਣਾ ਚਾਹੁੰਦੇ ਹਨ ਤਾਂ ਉਹ 25 ਮੈਂਬਰਾਂ ਦਾ ਇੱਕ ਗਰੁੱਪ ਬਣਾ ਕੇ ਫੋਨ ਨੰਬਰ 76694-00500 ਉੱਪਰ ਮਿਸ ਕਾਲ ਕਰ ਸਕਦੇ ਹਨ ਜਾਂ ਫੋਨ ਨੰਬਰ 78888-40115 'ਤੇ ਵੀ ਕਾਲ ਕਰ ਸਕਦੇ ਹਨ।

Tags:

Advertisement

Latest News

ਪ੍ਰਧਾਨ ਮੰਤਰੀ ਮੋਦੀ ਦੇ ‘X’ ‘ਤੇ 100 ਮਿਲੀਅਨ Followers ਹੋਣ ‘ਤੇ ਟੇਸਲਾ ਦੇ CEO ਐਲਨ ਮਸਕ ਨੇ ਦਿੱਤੀ ਵਧਾਈ ਪ੍ਰਧਾਨ ਮੰਤਰੀ ਮੋਦੀ ਦੇ ‘X’ ‘ਤੇ 100 ਮਿਲੀਅਨ Followers ਹੋਣ ‘ਤੇ ਟੇਸਲਾ ਦੇ CEO ਐਲਨ ਮਸਕ ਨੇ ਦਿੱਤੀ ਵਧਾਈ
New Delhi,21 July,2024,(Azad Soch News):-  ਟੇਸਲਾ ਦੇ CEO ਐਲਨ ਮਸਕ ਨੇ ਪ੍ਰਧਾਨ ਮੰਤਰੀ ਮੋਦੀ (Prime Minister Modi) ਨੂੰ ਸੋਸ਼ਲ ਮੀਡੀਆ...
ਪੰਜਾਬ ਯੂਨੀਵਰਸਿਟੀ ਦੇਸ਼ ਦੀਆਂ ਸਰਵੋਤਮ ਯੂਨੀਵਰਸਿਟੀਆਂ ਵਿੱਚੋਂ 10ਵੇਂ ਅਤੇ ਵਿਸ਼ਵ ਪੱਧਰ ’ਤੇ 737 ਯੂਨੀਵਰਸਿਟੀਆਂ ਵਿੱਚ ਸ਼ਾਮਲ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 21-07-2024 ਅੰਗ 729
ਦਿੱਲੀ-ਪੰਜਾਬ ਵਾਂਗ ਹਰਿਆਣੇ ਦੀ ਸੱਤਾ ਆਮ ਆਦਮੀ ਪਾਰਟੀ ਨੂੰ ਸੌਂਪ ਦਿਓ,ਇੱਥੇ ਵੀ ਚੋਰੀਆਂ ਰੁਕ ਜਾਣਗੀਆਂ-ਭਗਵੰਤ ਮਾਨ
ਪੰਜਾਬ ਪੁਲਿਸ ਨੇ ਅੰਤਰ-ਸਰਹੱਦੀ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਤਿੰਨ ਨਸ਼ਾ ਤਸਕਰਾਂ ਸਮੇਤ ਇੱਕ ਵੱਡੀ ਮੱਛੀ ਗ੍ਰਿਫਤਾਰ
ਪੰਜਾਬ ਵਿੱਚ ਝੋਨੇ ਦੀ ਬਜਾਏ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਦਿੱਤੇ ਜਾਣਗੇ ਸਾਢੇ 17 ਹਜ਼ਾਰ ਰੁਪਏ
23 ਜੁਲਾਈ ਨੂੰ ਵੱਡੀ ਮੁਹਿੰਮ ਤਹਿਤ ਐਸ.ਏ.ਐਸ.ਨਗਰ ਪ੍ਰਸ਼ਾਸਨ ਇੱਕ ਦਿਨ ਵਿੱਚ 1.5 ਲੱਖ ਬੂਟੇ ਲਗਾਏਗਾ