ਏ ਡੀ ਸੀ ਅਤੇ ਵਿਧਾਇਕ ਦੇ ਦੋਰੇ ਤੋ ਬਾਅਦ ਸਿਵਲ ਹਸਪਤਾਲ ਵਿਖੇ ਸਫਾਈ ਅਭਿਆਨ ਕੀਤਾ ਸ਼ੁਰੂ

ਏ ਡੀ ਸੀ ਅਤੇ ਵਿਧਾਇਕ ਦੇ ਦੋਰੇ ਤੋ ਬਾਅਦ ਸਿਵਲ ਹਸਪਤਾਲ ਵਿਖੇ ਸਫਾਈ ਅਭਿਆਨ ਕੀਤਾ ਸ਼ੁਰੂ

ਫਾਜ਼ਿਲਕਾ 9 ਜੁਲਾਈ

ਬੀਤੇ ਦਿਨ ਫ਼ਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਏ ਡੀ ਸੀ ਸ੍ਰੀ ਰਾਕੇਸ਼ ਕੁਮਾਰ ਪੋਪਲੀ ਦੇ ਸਰਕਾਰੀ ਹਸਪਤਾਲ ਦੀ ਕੀਤੀ ਚੈਕਿੰਗ ਤੋ ਬਾਦ ਹਸਪਤਾਲ ਨੂੰ ਚਮਕਾਉਣ ਲਈ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ। ਇਸ ਦੇ ਨਾਲ-ਨਾਲ ਸਿਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਹਸਪਤਾਲ ਦੀ ਸਾਫ ਸਫਾਈ ਲਈ ਸਹਿਯੋਗ ਜਰੂਰ ਦਿਉ ਅੱਜ ਸੀਨੀਅਰ ਮੈਡੀਕਲ ਅਫਸਰ ਡਾ ਰੋਹਿਤ ਗੋਇਲ ਦੀ ਅਗਵਾਈ ਹੇਠ ਫਾਜ਼ਿਲਕਾ ਵਿਖੇ ਸਟਾਫ ਦੀ ਡਿਊਟੀ ਲਗਾ ਕੇ ਹਸਪਤਾਲ ਨੂੰ ਧੋਇਆ ਜਾ ਰਿਹਾ ਹੈ ਅਤੇ ਖਾਸ ਕਰ ਬਾਥਰੂਮ ਅਤੇ ਟੋਇਲੇਟ ਦੀ ਸਫਾਈ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ

ਇਸ ਬਾਰੇ ਜਾਨਕਾਰੀ ਦਿੰਦੇ ਹੋਏ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਰੋਹਿਤ ਗੋਇਲ ਨੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਹਸਪਤਾਲ ਆਉਣ ਤੋ ਬਾਦ ਸਫਾਈ ਪ੍ਰਤੀ ਸਹਿਯੋਗ ਦੇਣ ਕਿਉਂਕਿ ਇਹ ਹਸਪਤਾਲ ਸਾਰੀਆਂ ਦਾ ਹੈ ਅਤੇ ਕੁੜਾ ਇਧਰ ਉਧਰ ਨਾ ਸੁਟ ਕੇ ਡਸਟਬਿਨ ਵਿਚ ਪਾਇਆ ਜਾਵੇ ਉਹਨਾਂ ਦੱਸਿਆ ਕਿ ਲੋਕ ਟਾਇਲਟ ਦੀ ਵਰਤੋ ਕਰਨ ਤੋ ਬਾ ਪਾਣੀ ਦਾ ਇਸਤੇਮਾਲ ਜਰੂਰ ਕਰਣ ਤਾਂ ਕਿ ਬਦਬੂ ਦੀ ਸਮਸਿਆ ਨਾ ਆਵੇ ਉਹਨਾਂ ਦੱਸਿਆ ਕਿ ਹਸਪਤਾਲ ਵਿਚ ਸਫਾਈ ਨੂੰ ਲੈ ਕੇ ਉਹ ਸਟਾਫ ਦੀ ਮੀਟਿੰਗ ਵੀ ਲੈ ਰਹੇ ਹਨ ਤਾਂ ਕਿ ਉਹਨਾਂ ਦੇ ਸੁਝਾਵ ਨਾਲ ਹਸਪਤਾਲ ਵਿਚ ਸਫਾਈ ਦਾ ਕੰਮ ਹੋਰ ਵਧੀਆ ਤਰੀਕੇ ਨਾਲ ਹੋ ਸਕੇ ਇਸ ਤੋ ਇਲਾਵਾ ਹਸਪਤਾਲ ਵਿੱਚ ਪਾਣੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਠੰਡੇ ਪਾਣੀ ਦੇ ਵਾਟਰ ਕੂਲਰ ਲਗੇ ਹੋਏ ਹੈ ਉਹਨਾਂ ਕਿਹਾ ਕਿ ਵਾਰਡ ਵਿਚ ਸਟਾਫ ਨੂੰ ਸਾਫ ਸਫਾਈ ਲਈ ਵਿਸੇਸ਼ ਹਿਦਾਇਤਾਂ ਜਾਰੀ ਕੀਤੀ ਗਈ ਹੈ।

Tags:

Advertisement

Latest News

ਚੰਡੀਗੜ੍ਹ ਦੇ ਸਕੂਲਾਂ 25 ਜਨਵਰੀ ਤੱਕ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ ਦੇ ਸਕੂਲਾਂ 25 ਜਨਵਰੀ ਤੱਕ ਸਕੂਲਾਂ ਦਾ ਸਮਾਂ ਬਦਲਿਆ
Chandigarh,18 JAN,2025,(Azad Soch News):- ਚੰਡੀਗੜ੍ਹ ਦੇ ਸਕੂਲਾਂ 'ਚ ਠੰਡ ਕਾਰਨ ਪਹਿਲਾਂ ਤੋਂ ਬਦਲੇ ਗਏ ਸਮੇਂ ਨੂੰ ਅੱਗੇ ਵਧਾ ਦਿੱਤਾ ਗਿਆ...
ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ
ਜਲੰਧਰ ਛਾਉਣੀ 'ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ
ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ
ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਲਈ 30.35 ਕਰੋੜ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ
ਵਿਧਾਇਕ ਮਾਲੇਰਕੋਟਲਾ ਨੇ 03 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਕਫ਼ ਬੋਰਡ ਵੱਲੋਂ ਉਸਾਰੇ ਜਾਣ ਵਾਲੇ "ਈਦਗਾਹ ਪਬਲਿਕ ਸਕੂਲ" ਦਾ ਨੀਂਹ ਪੱਥਰ ਰੱਖਿਆ