ਚੇਅਰਮੈਨ ਬਲਬੀਰ ਸਿੰਘ ਪਨੂੰ ਵਲੋਂ ਸਕੂਲਾਂ ’ਚ ਹੋਏ ਨਵੇਂ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ

ਚੇਅਰਮੈਨ ਬਲਬੀਰ ਸਿੰਘ ਪਨੂੰ ਵਲੋਂ ਸਕੂਲਾਂ ’ਚ ਹੋਏ ਨਵੇਂ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ

ਫਤਹਿਗੜ੍ਹ ਚੂੜੀਆਂ (ਬਟਾਲਾ), 5 ਮਈ (   ) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਸਿੱਖਿਆ ਦੀ ਗੁਣਵੱਤਾ ਵਿਚ ਲਿਆਂਦੀ ਗਈ ਤਬਦੀਲੀ ਨੇ ਪੰਜਾਬ ਦੇ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਪਿਛਲੀਆਂ ਸਰਕਾਰਾਂ ਸਮੇਂ ਖੁੱਸਿਆ ਵਿਸ਼ਵਾਸ ਬਹਾਲ ਕਰ ਦਿੱਤਾ ਹੈ। ਇਹ ਪ੍ਰਗਟਾਵਾ ਸ. ਬਲਬੀਰ ਸਿੰਘ ਪਨੂੰਚੇਅਰਮੈਨ ਪਨਸਪ ਪੰਜਾਬ ਵਲੋਂ ਅੱਜ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ ਹੋਏ ਵਿਕਾਸ ਕਾਰਜ ਜਿਵੇਂ ਨਵੇਂ ਕਮਰਿਆਂ ਦੀ ਉਸਾਰੀਕਮਰਿਆਂ ਦਾ ਨਵੀਨੀਕਰਨ ਤੇ ਚਾਰਦੀਵਾਰੀ ਆਦਿ ਦੇ ਵਿਕਾਸ ਕਾਰਜ ਸ਼ਾਮਲ ਹਨ।

ਉਨ੍ਹਾਂ ਅੱਜ ਪਿੰਡ ਮੰਜਿਆਂਵਾਲੀ ਸਰਕਾਰੀ ਪ੍ਰਾਇਮਰੀ/ ਮਿਡਲ ਸਕੂਲ ਵਿਖੇ 18 ਲੱਖ 27 ਹਜ਼ਾਰ ਰੁਪਏ ਪਿੰਡ ਤੇਜਾ ਕਲਾਂ ਦੇ ਬਾਬਾ ਬੁੱਢਾ ਸਰਕਾਰੀ ਹਾਈ ਸਕੂਲ ਵਿਖੇ 9 ਲੱਖ ਰੁਪਏ ਅਤੇ ਪਿੰਡ ਮੁਰੀਦਕੇ ਦੇ ਸਰਕਾਰੀ ਮਿਡਲ ਸਕੂਲ ਵਿਖੇ ਇਕ ਲੱਖ 96 ਹਜ਼ਾਰ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ।

ਚੇਅਰਮੈਨ ਬਲਬੀਰ ਸਿੰਘ ਪਨੂੰ ਨੇ ਕਿਹਾ ਜਦੋਂ ਉਹ ਸਕੂਲਾਂ ਦੇ ਦੌਰੇ ਦੌਰਾਨ ਨਵੇਂ ਨਵੇਂ ਕਮਰੇਸਮਾਰਟ ਕਲਾਸ ਰੂਮਚੰਗੇ ਪਖਾਨੇਸਾਫ ਪੀਣ ਵਾਲੇ ਪਾਣੀ ਦੀ ਵਿਵਸਥਾਖੇਡ ਦੇ ਮੈਦਾਨ ਆਦਿ ਦੇਖਦੇ ਹਨ ਤਾਂ ਉਸ ਮੌਕੇ ਉਥੇ ਪੜ੍ਹ ਰਹੇ ਬੱਚਿਆਂ ਦੇ ਚਿਹਰਿਆਂ ਤੇ ਆਈ ਮੁਸਕਾਨ ਨਾਲ ਮਨ ਨੂੰ ਬਹੁਤ ਸਕੂਨ ਮਿਲਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦਾ ਇੱਕੋ ਇੱਕ ਨਿਸ਼ਾਨਾ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਦਿੱਖਨਿੱਜੀ ਸਕੂਲਾਂ ਤੋਂ ਵੀ ਬਿਹਤਰ ਬਣਾ ਕੇ ਸਰਕਾਰੀ ਸਿੱਖਿਆ ਸੰਸਥਾਵਾਂ ਵਿੱਚ ਮਿਆਰੀ ਸਿੱਖਿਆ ਸਹੂਲਤਾਂ ਮੁਹਈਆ ਕਰਵਾਉਣਾ ਹੈ।

ਇਸ ਮੌਕੇ ਮੈਡਮ ਅਮਨਦੀਪ ਕੌਰਮੈਡਮ ਨਿਸ਼ਾਮੈਡਮ ਹਰਪ੍ਰੀਤ ਕੌਰਮਾਸਟਰ ਹਰਦੇਵ ਸਿੰਘਵਿਕਰਮ ਸਿੰਘਮੈਡਮ ਸੁਖਪ੍ਰੀਤ ਕੌਰਮੈਡਮ ਸ਼ੁਭਕਰਨ ਕੌਰਮੈਡਮ ਪਵਨਦੀਪ ਕੌਰਸਰਪੰਚ ਰਾਜਵਿੰਦਰ ਸਿੰਘਬਲਾਕ ਪ੍ਰਧਾਨ ਸ਼ਮਸ਼ੇਰ ਸਿੰਘਬਲਾਕ ਪ੍ਰਧਾਨ ਹਰਦੀਪ ਸਿੰਘ ਮੰਜਿਆਂ ਵਾਲੀਮਨਤਾਰ ਸਿੰਘਏਐਸਆਈ ਰਾਮ ਸਿੰਘਸਰਪੰਚ ਅੰਮ੍ਰਿਤਪਾਲ ਕੌਰਸਰਪੰਚ ਧਰਮਵੀਰ ਸਿੰਘ ਤੇਜਾ ਕਲਾਂਪ੍ਰਿੰਸੀਪਲ ਹਰਭਜਨ ਲਾਲ ਤੇਜਾ ਕਲਾਂਪ੍ਰਿੰਸੀਪਲ ਪ੍ਰਦੀਪ ਕੁਮਾਰ ਮੁਰੀਦ ਕੇ ਹਲਕਾ ਯੂਥ ਪ੍ਰਧਾਨ ਗੁਰਬਿੰਦਰ ਸਿੰਘਕਾਦੀਆਂ ਦੇ ਹਲਕਾ ਕੋਡੀਨੇਟਰ ਐਜੂਕੇਸ਼ਨ ਰਘਬੀਰ ਸਿੰਘ ਅਠਵਾਲਬਲਾਕ ਪ੍ਰਧਾਨ ਜਗਜੀਤ ਸਿੰਘਬਲਾਕ ਪ੍ਰਧਾਨ ਹਰਪ੍ਰੀਤ ਸਿੰਘਗਗਨਦੀਪ ਸਿੰਘ ਕੋਟਲਾ ਬਾਮਾ ਕਰਨ ਬਾਠਗੁਰ ਪ੍ਰਤਾਪ ਸਿੰਘ ਅਤੇ ਗੁਰਦੇਵ ਸਿੰਘ ਔਜਲਾ ਆਦਿ ਹਾਜ਼ਰ ਸਨ।

Tags:

Advertisement

Advertisement

Latest News

OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਅੱਜ (14 ਦਸੰਬਰ) ਨੂੰ ਹੋਵੇਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-12-2025 ਅੰਗ 533
ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ