ਸਕੂਲ ਸਿੱਖਿਆ ਸੁਧਾਰ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੰਜਾਬ ਸਰਕਾਰ ਕਰ ਰਹੀ ਹੈ ਜਿਕਰਯੋਗ ਉਪਰਾਲੇ

ਸਕੂਲ ਸਿੱਖਿਆ ਸੁਧਾਰ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੰਜਾਬ ਸਰਕਾਰ ਕਰ ਰਹੀ ਹੈ ਜਿਕਰਯੋਗ ਉਪਰਾਲੇ

ਮਾਲੇਰਕੋਟਲਾ31 ਮਈ –

                    ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਫੈਸਲੇ ਲਏ ਜਾ ਰਹੇ ਹਨ। ਪੰਜਾਬ ਦਾ ਸਿੱਖਿਆ ਢਾਚਾ ਤੇ ਸਰਕਾਰੀ ਸਕੂਲਾਂ ਦਾ ਬੁਨਿਆਦੀ ਵਿਕਾਸ ਕਰਵਾ ਕੇ ਹੁਣ ਸਰਕਾਰੀ ਸਕੂਲਾਂ ਨੂੰ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਵਾਲੇ ਸਕੂਲ ਬਣਾ ਕੇ ਵਿਦਿਆਰਥੀਆਂ ਨੂੰ ਮੁਕਾਬਲੇਬਾਜੀ ਦੇ ਦੌਰ ਵਿੱਚ ਸਮੇਂ ਦੇ ਹਾਣੀ ਬਣਾਉਣ ਦਾ ਉਪਰਾਲਾ ਕੀਤਾ ਹੈ। ਇਸੇ ਕੜੀ ਤਹਿਤ ਵਿਧਾਇਕ ਮਾਲੇਰਕੋਟਲਾ ਵੱਲੋਂ ਕਰੀਬ 53 ਲੱਖ 44 ਹ਼ਜਾਰ ਰੁਪਏ ਦੀ ਲਾਗਤ ਨਾਲ ਹਲਕੇ ਦੇ ਤਿੰਨ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।

                    ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਆਹਣਖੇੜੀ ਵਿਖੇ ਕਰੀਬ 7 ਲੱਖ 50 ਹਜਾਰ ਦੀ ਲਾਗਤ ਨਾਲ ਨਵੇ ਕਮਰਾ, ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਵਾਨੀ ਕੋਟ ਵਿਖੇ 23 ਲੱਖ 44 ਹਜਾਰ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਕਮਰਾ, ਕਲਾਸ ਰੂਮਾਂ ਦੀ ਰਿਪੇਅਰ ਅਤੇ ਨਵੀਂ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਲੋਹਾ ਬਾਜਾਰ ਵਿਖੇ 22 ਲੱਖ 50 ਹਜਾਰ ਰੁਪਏ ਨਾਲ 3 ਨਵੇਂ ਕਮਰਿਆਂ ਦੀ ਉਸਾਰੀ ਦਾ ਉਦਘਾਟਨ ਕੀਤਾ ।

                    ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਨੂੰ ਅੱਖੋਂ ਪਰੋਖੇ ਕਰਕੇ ਪ੍ਰਾਈਵੇਟ ਸਕੂਲਾਂ ਨੂੰ ਲਾਭ ਪਹੁੰਚਾਇਆ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਸਕੂਲਾਂ ਦੇ ਵਿਕਾਸ ਨੂੰ ਤਰਜ਼ੀਹ ਦੇ ਕੇ ਸੂਬੇ ਦੇ ਸਿੱਖਿਆ ਮਾਡਲ ਨੂੰ ਨਮੂਨੇ ਦਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕੋਈ ਵੀ ਸਰਕਾਰੀ ਸਕੂਲ ਅਜਿਹਾ ਨਹੀਂ ਰਿਹਾ ਜਿਸ ਵਿੱਚ ਚਾਰ ਦੀਵਾਰੀ ਤੇ ਲੜਕੇ ਤੇ ਲੜਕੀਆਂ ਲਈ ਵੱਖਰੇ ਪਖਾਨੇ ਨਾ ਹੋਣ। ਉਨ੍ਹਾਂ ਕਿਹਾ ਕਿ ਇਹ ਬੁਨਿਆਦੀ ਸਹੂਲਤਾਂ ਹਰੇਕ ਸਕੂਲ ਲਈ ਬਹੁਤ ਜਰੂਰੀ ਹਨ ਪ੍ਰੰਤੂ ਅਫਸੋਸ ਪਿਛਲੀਆਂ ਸਰਕਾਰਾਂ ਹਮੇਸ਼ਾਂ ਆਪਣੀ ਜਿੰਮੇਵਾਰੀ ਤੋਂ ਭੱਜਦੀਆਂ ਰਹੀਆਂ।

                    ਇਸ ਮੌਕੇ ਹੈੱਡ ਟੀਚਰ ਮੁਹੰਮਦ ਹਨੀਫ, ਇੰਚਾਰਜ ਅਮਨਦੀਪ ਸਿੰਘ, ਸੀ.ਐਚ.ਟੀ ਸੀਮਾਂ ਕਾਂਸਲ, ਬੀ.ਪੀ.ਈ.ਓ ਸੋਹਨ ਸਿੰਘ, ਸੀਨੀਅਰ ਆਪ ਆਗੂ ਸਾਜਨ ਅੰਸਾਰੀ, ਚੌਧਰੀ ਨਸੀਮ ਉਰ ਰਹਿਮਾਨ, ਅਸਰਫ ਨੰਦਨ, ਕਾਸੀਫ ਜਗੀਰਦਾਰ, ਫਾਰੂਕ ਖਾਨ, ਇੰਮਤਿਆਜ ਅਲੀ ਤੋਂ ਇਲਾਵਾ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜਰ ਸਨ ਹਾਜਰ ਸਨ।

 

Tags:

Advertisement

Advertisement

Latest News

Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ
New Delhi,13,DEC,2025,(Azad Soch News):-  Samsung Galaxy A07 5G ਵਰਜਨ ਬਲੂਟੂਥ SIG ਵੈੱਬਸਾਈਟ ਤੇ ਸੂਚੀਬੱਧ ਹੋ ਗਿਆ ਹੈ, ਜੋ ਇਸ ਦੇ...
ਰੋਜ਼ਾਨਾ ਕੇਲੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਫਾਇਦੇ ਮਿਲਦੇ ਹਨ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-12-2025 ਅੰਗ 600
ਜ਼ਿਲ੍ਹਾ ਫਰੀਦਕੋਟ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਬੰਧ ਮੁਕੰਮਲ-ਡੀ.ਸੀ
ਚੋਣਾਂ ਨੂੰ ਨਿਰਪੱਖ ਅਤੇ ਸੁਰੱਖਿਅਤ ਬਣਾਉਣ ਲਈ ਮਾਲੇਰਕੋਟਲਾ ਪੁਲਿਸ ਚੌਕਸ- ਐਸ.ਐਸ.ਪੀ
ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਅੰਦਰ ਲਾਊਂਡ ਸਪੀਕਰ/ਮੈਗਾਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਦਾ ਕੀਤਾ ਗਿਆ ਆਯੋਜਨ