ਡਾ. ਰਮਨਦੀਪ ਸਿੰਗਲਾ ਨੇ ਬਤੌਰ ਸਿਵਲ ਸਰਜਨ ਮਾਲੇਰਕੋਟਲਾ ਸੰਭਾਲਿਆ ਅਹੁਦਾ

ਡਾ. ਰਮਨਦੀਪ ਸਿੰਗਲਾ ਨੇ ਬਤੌਰ ਸਿਵਲ ਸਰਜਨ ਮਾਲੇਰਕੋਟਲਾ ਸੰਭਾਲਿਆ ਅਹੁਦਾ

ਮਾਲੇਰਕੋਟਲਾ, 27 ਜਨਵਰੀ -

                    ਪਦਉੱਨਤ ਹੋਏ ਡਾ. ਰਮਨਦੀਪ ਸਿੰਗਲਾ ਵਲੋਂ ਬਤੌਰ ਸਿਵਲ ਸਰਜਨ ਮਲੇਰਕੋਟਲਾ ਅਹੁਦਾ ਸੰਭਾਲਿਆ ਗਿਆ। ਇਸ ਤੋਂ ਪਹਿਲਾਂ ਉਹ ਬਤੌਰ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ ਆਪਣੀਆਂ ਸੇਵਾਂਵਾ ਨਿਭਾ ਚੁੱਕੇ ਹਨ। ਅਹੁਦਾ ਸੰਭਾਲਣ ਉਪਰੰਤ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਯੋਜਨਾਵਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਬਿਹਤਰ ਸਿਹਤਨਸ਼ਾ ਮੁਕਤੀਟੀ.ਬੀ. ਮੁਕਤ ਮੁਹਿੰਮਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਸਬੰਧੀ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ।

                    ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉਪਲੱਬਧ ਮੁਫ਼ਤ ਸਹੂਲਤਾਂ ਦਾ ਪੂਰਾ ਲਾਭ ਲੈਣ ਅਤੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਲੱਛਣ ਨਜ਼ਰ ਆਉਣ ਤੇ ਤੁਰੰਤ ਡਾਕਟਰੀ ਸਲਾਹ ਲਈ ਜਾਵੇ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਸੇਵਾਵਾਂ ਵਿੱਚ ਪਾਰਦਰਸ਼ਤਾ ਅਤੇ ਸੁਧਾਰ ਲਈ ਲੋਕਾਂ ਦੇ ਸੁਝਾਵਾਂ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਅਤੇ ਲੋਕ-ਹਿਤੈਸ਼ੀ ਬਣਾਉਣ ਲਈ ਟੀਮ ਵਰਕ ਨਾਲ ਕੰਮ ਕੀਤਾ ਜਾਵੇਗਾ ਅਤੇ ਲੋਕਾਂ ਦੀ ਸਿਹਤ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਤੇ ਲੋਕਾਂ ਤੱਕ ਮਿਆਰੀ ਸਿਹਤ ਸਹੂਲਤਾਂ ਪੁੱਜਦੀਆਂ ਕਰਨ ਲਈ ਯਤਨਸੀਲ ਰਹਿਣਗੇ।

                    ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜੀਲਾ ਖਾਨਜਿਲਾ ਪਰਿਵਾਰ ਭਲਾਈ ਅਫਸਰ ਡਾ.ਸੀਮਾ ਜੱਸਲਜਿਲ੍ਹਾ  ਸਿਹਤ ਅਫਸਰ ਡਾ. ਪਨੀਤ ਸਿੱਧੂ,  ਜ਼ਿਲ੍ਹਾ ਮਾਸ ਮੀਡੀਆ ਵਿੰਗ ਤੋਂ ਰਣਵੀਰ ਸਿੰਘ ਢੰਡੇ,  ਬਲਾਕ ਐਜੂਕੇਟਰ  ਜਗਸੀਰ ਸਿੰਘ ਟਿੱਬਾ, ਡੀ.ਸੀ.ਐਮ. ਸੋਹਾਵਾ ਸਿੰਘ ਮਾਨ ਹਾਜ਼ਰ ਸਨ। 

Advertisement

Latest News

ਸੁਰੱਖਿਅਤ ਇੰਟਰਨੈੱਟ ਦਿਵਸ: ਲੋਕ ਆਪਣੇ ਆਪ ਨੂੰ ਡਿਜੀਟਲ ਤੌਰ 'ਤੇ ਸੁਰੱਖਿਅਤ ਰੱਖਣ, ਸ਼ੱਕੀ ਲਿੰਕ 'ਤੇ ਕਲਿਕ ਨਾ ਕਰਨ: ਡੀਆਈਓ ਸੁਰੱਖਿਅਤ ਇੰਟਰਨੈੱਟ ਦਿਵਸ: ਲੋਕ ਆਪਣੇ ਆਪ ਨੂੰ ਡਿਜੀਟਲ ਤੌਰ 'ਤੇ ਸੁਰੱਖਿਅਤ ਰੱਖਣ, ਸ਼ੱਕੀ ਲਿੰਕ 'ਤੇ ਕਲਿਕ ਨਾ ਕਰਨ: ਡੀਆਈਓ
ਬਰਨਾਲਾ, 10 ਫਰਵਰੀ    ਦਸ ਫਰਵਰੀ ਨੂੰ ਸੁਰੱਖਿਅਤ ਇੰਟਰਨੈੱਟ ਦਿਨ ਵਜੋਂ ਮਨਾਉਂਦਿਆਂ ਰਾਸ਼ਟਰੀ ਸੂਚਨਾ ਅਤੇ ਵਿਗਿਆਨ ਦਫ਼ਤਰ (ਐਨਆਈਸੀ ਬਰਨਾਲਾ) ਵੱਲੋਂ ਸੁਰੱਖਿਅਤ...
61 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਚੱਗੂਵਾਲ ਤੇ ਬਲੱਗਣ ਵਿੱਚ ਸੜਕਾਂ ਦਾ ਨਿਰਮਾਣ ਕਾਰਜਾਂ ਦੇ ਰੱਖੇ ਨੀਂਹ ਪੱਥਰ
ਦੂਜਾ ਦਿਨ ਜ਼ਿਲ੍ਹੇ 'ਚ ‘ਆਪ੍ਰੇਸ਼ਨ ਪ੍ਰਹਾਰ-2’ ਤਹਿਤ ਵਿਸ਼ੇਸ਼ ਕਾਰਡਨ ਐਂਡ ਸਰਚ ਮੁਹਿੰਮ ਮੁਹਿੰਮ ਦਾ ਆਗਾਜ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਲਗਾਏ ਪਲੇਸਮੈਂਟ ਕੈਂਪ 'ਚ 61 ਉਮੀਦਵਾਰਾਂ ਦੀ ਹੋਈ ਨੌਕਰੀ ਲਈ ਚੋਣ
"ਸਮਾਰਟ ਟੈਕ, ਸੁਰੱਖਿਅਤ ਵਿਕਲਪ - ਏਆਈ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ" ਵਿਸ਼ੇ ਤਹਿਤ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ ਗਿਆ
ਜ਼ਿਲ੍ਹੇ ‘ਚ ਅਪਰਾਧ 'ਤੇ ਫੈਸਲਾਕੁੰਨ ਪ੍ਰਹਾਰ, 450 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ, 63 ਗ੍ਰਿਫ਼ਤਾਰ
ਗੈਂਗਸਟਰਾਂ ‘ਤੇ ਵਾਰ': 'ਆਪਰੇਸ਼ਨ ਪ੍ਰਹਾਰ-2' ਦੇ ਦੂਜੇ ਦਿਨ 1600 ਤੋਂ ਵੱਧ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ