ਦੂਜਾ ਦਿਨ ਜ਼ਿਲ੍ਹੇ 'ਚ ‘ਆਪ੍ਰੇਸ਼ਨ ਪ੍ਰਹਾਰ-2’ ਤਹਿਤ ਵਿਸ਼ੇਸ਼ ਕਾਰਡਨ ਐਂਡ ਸਰਚ ਮੁਹਿੰਮ ਮੁਹਿੰਮ ਦਾ ਆਗਾਜ

ਦੂਜਾ ਦਿਨ ਜ਼ਿਲ੍ਹੇ 'ਚ ‘ਆਪ੍ਰੇਸ਼ਨ ਪ੍ਰਹਾਰ-2’ ਤਹਿਤ ਵਿਸ਼ੇਸ਼ ਕਾਰਡਨ ਐਂਡ ਸਰਚ ਮੁਹਿੰਮ ਮੁਹਿੰਮ ਦਾ ਆਗਾਜ

ਮਾਲੇਰਕੋਟਲਾ10 ਫਰਵਰੀ:

                   ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਜੀ. (ਜੀ.ਆਰ.ਪੀ.) ਬਲਜੋਤ ਸਿੰਘ ਰਾਠੋਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦਾ ਨੈਟਵਰਕ ਤੋੜਨ ਲਈ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ।

                   ਉਨ੍ਹਾਂ ਦੱਸਿਆ ਕਿ ਇਸ ਆਪ੍ਰੇਸ਼ਨ ਅਧੀਨ 72 ਘੰਟਿਆਂ ਲਈ ਵਿਸ਼ੇਸ਼ ਕਾਰਡਨ ਐਂਡ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ। ਇਸ ਕਾਰਵਾਈ ਤਹਿਤ ਐੱਸ.ਪੀ. (ਪੀ.ਬੀ.ਆਈ.) ਰਾਜਵਿੰਦਰ ਸਿੰਘ ਅਤੇ ਐੱਸ.ਪੀ. (ਡੀ) ਸੱਤਪਾਲ ਸ਼ਰਮਾ ਅਤੇ ਡੀ ਐੱਸ ਪੀਸ਼ ਦੀ ਅਗਵਾਈ ਹੇਠ 48 ਘੰਟਿਆਂ ਦੇ ਅੰਦਰ-ਅੰਦਰ ਜ਼ਿਲ੍ਹੇ ਦੀਆਂ ਵੱਖ-ਵੱਖ ਸੰਵੇਦਨਸ਼ੀਲ ਥਾਵਾਂ ਤੇ ਛਾਪੇਮਾਰੀ ਕਰਦਿਆਂ 61 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈਜਦਕਿ 1 ਭਗੌੜੇ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

                   ਐੱਸ.ਐੱਸ.ਪੀ ਨੇ ਦੱਸਿਆ ਕਿ ਕਾਰਡਨ ਐਂਡ ਸਰਚ ਆਪ੍ਰੇਸ਼ਨ ਦੌਰਾਨ ਸ਼ੱਕੀ ਵਿਅਕਤੀਆਂ ਦੀ ਸਖ਼ਤੀ ਨਾਲ ਜਾਂਚ ਕੀਤੀ ਗਈ ਅਤੇ ਤਲਾਸ਼ੀ ਕਰਦੇ ਹੋਏ 29 ਗ੍ਰਾਮ ਚਿੱਟਾ50 ਬੌਤਲਾਂ ਨਾਜਾਇਜ ਸ਼ਰਾਬ35 ਨਸ਼ੀਲੀ ਗੋਲੀਆਂ ਅਤੇ ਚੋਰੀ ਦੇ ਮਾਮਲੇ ਵਿੱਚ 2000 ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਸਰਚ ਓਪਰੇਸ਼ਨ ਦਾ ਮਕਸਦ ਇਲਾਕੇ ਵਿੱਚ ਨਸ਼ਾ ਤਸਕਰੀਅਪਰਾਧਿਕ ਤੱਤਾਂ ਅਤੇ ਗੈਰਕਾਨੂੰਨੀ ਸਰਗਰਮੀਆਂ ਤੇ ਨਕੇਲ ਕੱਸਣਾ ਹੈ।

                   ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ ਅਤੇ ਅਜਿਹੀਆਂ ਕਾਰਵਾਈਆਂ ਆਉਣ ਵਾਲੇ ਸਮੇਂ ਵਿੱਚ ਵੀ ਨਿਰੰਤਰ ਤੌਰ ਤੇ ਜਾਰੀ ਰਹਿਣਗੀਆਂਤਾਂ ਜੋ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨੂੰ ਸਫਲਤਾ ਨਾਲ ਹਾਸਲ ਕੀਤਾ ਜਾ ਸਕੇ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

                   ਐੱਸ.ਐੱਸ.ਪੀ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਸ਼ਾ ਤਸਕਰੀ ਜਾਂ ਕਿਸੇ ਵੀ ਗੈਰਕਾਨੂੰਨੀ ਸਰਗਰਮੀ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨਤਾਂ ਜੋ ਦੋਸ਼ੀਆਂ ਖ਼ਿਲਾਫ਼ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।

 

                   ਇਸ ਮੌਕੇ ਡੀ.ਐੱਸ.ਪੀ (ਸਥਾਨਕ) ਬਿਕਮਰਜੀਤ ਸਿੰਘ ਘੁੰਮਣਡੀ.ਐੱਸ.ਪੀ ਸਬ ਡਵੀਜਲ ਮਾਲੇਰਕਟੋਲਾ ਮਾਨਵਜੀਤ ਸਿੰਘ ਸਿੱਧੂ,ਡੀ.ਐੱਸ.ਪੀ ਯਾਦਵਿੰਦਰ ਸਿੰਘਡੀ.ਐੱਸ.ਪੀ ਅਹਿਮਦਗੜ੍ਹ ਸੁਖਦੇਵ ਸਿੰਘ ਬਰਾੜਡੀ.ਐੱਸ.ਪੀ ਅਮਰਗੜ੍ਹ ਸੰਜੀਵ ਕਪੂਰ ਅਤੇ ਥਾਣਾ ਮੁਖੀਆਂ ਵੱਲੋਂ ਆਪਣੇ ਅਧੀਨ ਆਉਂਦੇ ਪਿੰਡਾਂ/ਮੁਹੱਲਿਆਂ ਵਿੱਚ ਭਾਰੀ ਪੁਲਿਸ ਫੋਰਸ ਸਮੇਤ ਸਰਚ ਅਭਿਆਨ ਚਲਾਏ ਜਾ ਰਹੇ ਹਨ। 

Related Posts

Advertisement

Latest News

ਸੁਰੱਖਿਅਤ ਇੰਟਰਨੈੱਟ ਦਿਵਸ: ਲੋਕ ਆਪਣੇ ਆਪ ਨੂੰ ਡਿਜੀਟਲ ਤੌਰ 'ਤੇ ਸੁਰੱਖਿਅਤ ਰੱਖਣ, ਸ਼ੱਕੀ ਲਿੰਕ 'ਤੇ ਕਲਿਕ ਨਾ ਕਰਨ: ਡੀਆਈਓ ਸੁਰੱਖਿਅਤ ਇੰਟਰਨੈੱਟ ਦਿਵਸ: ਲੋਕ ਆਪਣੇ ਆਪ ਨੂੰ ਡਿਜੀਟਲ ਤੌਰ 'ਤੇ ਸੁਰੱਖਿਅਤ ਰੱਖਣ, ਸ਼ੱਕੀ ਲਿੰਕ 'ਤੇ ਕਲਿਕ ਨਾ ਕਰਨ: ਡੀਆਈਓ
ਬਰਨਾਲਾ, 10 ਫਰਵਰੀ    ਦਸ ਫਰਵਰੀ ਨੂੰ ਸੁਰੱਖਿਅਤ ਇੰਟਰਨੈੱਟ ਦਿਨ ਵਜੋਂ ਮਨਾਉਂਦਿਆਂ ਰਾਸ਼ਟਰੀ ਸੂਚਨਾ ਅਤੇ ਵਿਗਿਆਨ ਦਫ਼ਤਰ (ਐਨਆਈਸੀ ਬਰਨਾਲਾ) ਵੱਲੋਂ ਸੁਰੱਖਿਅਤ...
61 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਚੱਗੂਵਾਲ ਤੇ ਬਲੱਗਣ ਵਿੱਚ ਸੜਕਾਂ ਦਾ ਨਿਰਮਾਣ ਕਾਰਜਾਂ ਦੇ ਰੱਖੇ ਨੀਂਹ ਪੱਥਰ
ਦੂਜਾ ਦਿਨ ਜ਼ਿਲ੍ਹੇ 'ਚ ‘ਆਪ੍ਰੇਸ਼ਨ ਪ੍ਰਹਾਰ-2’ ਤਹਿਤ ਵਿਸ਼ੇਸ਼ ਕਾਰਡਨ ਐਂਡ ਸਰਚ ਮੁਹਿੰਮ ਮੁਹਿੰਮ ਦਾ ਆਗਾਜ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਲਗਾਏ ਪਲੇਸਮੈਂਟ ਕੈਂਪ 'ਚ 61 ਉਮੀਦਵਾਰਾਂ ਦੀ ਹੋਈ ਨੌਕਰੀ ਲਈ ਚੋਣ
"ਸਮਾਰਟ ਟੈਕ, ਸੁਰੱਖਿਅਤ ਵਿਕਲਪ - ਏਆਈ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ" ਵਿਸ਼ੇ ਤਹਿਤ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ ਗਿਆ
ਜ਼ਿਲ੍ਹੇ ‘ਚ ਅਪਰਾਧ 'ਤੇ ਫੈਸਲਾਕੁੰਨ ਪ੍ਰਹਾਰ, 450 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ, 63 ਗ੍ਰਿਫ਼ਤਾਰ
ਗੈਂਗਸਟਰਾਂ ‘ਤੇ ਵਾਰ': 'ਆਪਰੇਸ਼ਨ ਪ੍ਰਹਾਰ-2' ਦੇ ਦੂਜੇ ਦਿਨ 1600 ਤੋਂ ਵੱਧ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ