#Draft: Add Youਖੇਡਾਂ ਵਤਨ ਪੰਜਾਬ ਦੀਆਂ-2024 ਬਲਾਕ ਪੱਧਰੀ ਖੇਡਾਂ ’ਚ ਦਿਨੋ-ਦਿਨ ਦੇਖਣ ਨੂੰ ਮਿਲ ਰਹੇ ਹਨ ਦਿਲਚਸਪ ਮੁਕਾਬਲੇ : ਜਸਪ੍ਰੀਤ ਸਿੰਘr Title
By Azad Soch
On
ਬਠਿੰਡਾ, 4 ਸਤੰਬਰ : ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਦਿਨੋ-ਦਿਨ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ।
ਇਨ੍ਹਾਂ ਮੁਕਾਬਲਿਆਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਰਾਮਪੁਰਾ ਬਲਾਕ ਵਿੱਚ ਵਾਲੀਬਾਲ ਅੰਡਰ 21 ਲੜਕੇ ਵਿੱਚ ਮੰਡੀ ਕਲਾਂ ਨੇ ਪਹਿਲਾ, ਚਾਉਕੇ ਨੇ ਦੂਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਵਾਲੀਬਾਲ ਅੰਡਰ 31 ਤੋਂ 40 ਲੜਕੇ ਵਿੱਚ ਮੰਡੀ ਕਲਾਂ ਨੇ ਪਹਿਲਾ, ਚਾਉਕੇ ਨੇ ਦੂਜਾ, ਤਲਵੰਡੀ ਸਾਬੋ ਬਲਾਕ ਸ਼ੂਟਿੰਗ ਵਾਲੀਬਾਲ ਅੰਡਰ 21 ਮੁੰਡੇ ਵਿੱਚ ਕਲਾਲਵਾਲਾ ਨੇ ਪਹਿਲਾ, ਜੀਵਨ ਸਿੰਘ ਵਾਲਾ ਨੇ ਦੂਜਾ, 21 ਤੋਂ 30 ਵਿਚ ਤਲਵੰਡੀ ਸਾਬੋ ਨੇ ਪਹਿਲਾ, ਸੁਖਲੱਧੀ ਨੇ ਦੂਜਾ, 31 ਤੋਂ 40 ਵਿੱਚ ਬੰਗੀ ਨਿਹਾਲ ਵਾਲਾ ਨੇ ਪਹਿਲਾ, ਭਾਗੀਵਾਂਦਰ ਨੇ ਦੂਜਾ, ਖੋ-ਖੋ ਅੰਡਰ 14 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਮਲਕਾਨਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਸਰਕਾਰੀ ਹਾਈ ਸਕੂਲ ਚੱਠੇਵਾਲਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੀਨੰਗਲ ਨੇ ਦੂਜਾ, ਅੰਡਰ 21 ਵਿੱਚ ਜੱਜਲ ਨੇ ਪਹਿਲਾ, ਨਸੀਬਪੁਰਾ ਨੇ ਦੂਜਾ, 21 ਤੋਂ 30 ਵਿੱਚ ਚੱਠੇਵਾਲਾ ਨੇ ਪਹਿਲਾ ਅਤੇ ਜੱਜਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
Tags:
Related Posts
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


