ਡਰੋਨਾਂ ਨਾਲ ਛੋਟੇ ਅਤੇ ਵੱਡੇ ਕਿਸਾਨਾਂ ਨੂੰ ਲਾਭ ਦੇ ਨਾਲ ਡਰੋਨ ਦੀਦੀਆਂ ਨੂੰ ਹੋਵੇਗਾ ਰੋਜ਼ਗਾਰ ਪ੍ਰਾਪਤ-ਏਡੀਸੀ
ਮਾਨਸਾ, 10 ਜੂਨ :
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਮਾਨਸਾ ਵੱਲੋਂ 4 ਡਰੋਨ ਦੀਦੀਆਂ ਨੂੰ ਖੇਤੀਬਾੜੀ ਡਰੋਨ ਜਾਰੀ ਕੀਤੇ ਗਏ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਸ਼੍ਰੀ ਆਕਾਸ਼ ਬਾਂਸਲ ਆਈ.ਏ.ਐਸ. ਵੱਲੋਂ ਡਰੋਨ ਦੀਦੀਆਂ ਨੂੰ ਕੰਮ ਕਰਨ ਸਬੰਧੀ ਉਤਸ਼ਾਹਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਜੀਵਿਕਾ ਮਿਸ਼ਨ ਅਧੀਨ ਜ਼ਿਲ੍ਹਾ ਮਾਨਸਾ ਵਿਖੇ ਜਾਰੀ ਕੀਤੇ ਗਏ ਡਰੋਨਾਂ ਨਾਲ ਛੋਟੇ ਅਤੇ ਵੱਡੇ ਕਿਸਾਨਾਂ ਨੂੰ ਜਿੱਥੇ ਲਾਭ ਮਿਲੇਗਾ, ਉਸ ਦੇ ਨਾ ਹੀ ਡਰੋਨ ਦੀਦੀਆਂ ਨੂੰ ਰੋਜ਼ਗਾਰ ਵੀ ਪ੍ਰਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਡਰੋਨ ਦੀ ਵਰਤੋਂ ਕਰਨ ਨਾਲ ਪਾਣੀ ਅਤੇ ਸਮੇਂ ਦੀ ਬੱਚਤ ਹੋਵੇਗੀ। ਇਸਦੇ ਨਾਲ ਹੀ ਘੱਟ ਸਪਰੇਅ ਦੀ ਵਰਤੋਂ ਕਰਕੇ ਵਧੇਰੇ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸ਼੍ਰੀਮਤੀ ਜਸਵਿੰਦਰ ਕੌਰ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਪਨੀਰੀ ਅਤੇ ਝੋਨੇ ਉਪਰ ਡਰੋਨ ਸਪਰੇਅ ਵਧੇਰੇ ਲਾਭਦਾਇਕ ਹੋਵੇਗੀ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਡਰੋਨ ਸਪਰੇਅ ਕਰਨ ਲਈ ਹਰਪ੍ਰੀਤ ਕੌਰ ਪਿੰਡ ਮੱਤੀ ਮੋਬਾਇਲ ਨੰਬਰ 62840-04120, ਸਤਵੀਰ ਕੌਰ ਪਿੰਡ ਚਹਿਲਾਂਵਾਲਾ 75081-15481, ਹਰਜਿੰਦਰ ਕੌਰ ਪਿੰਡ ਭੈਣੀ ਬਾਘਾ 76963-76291 ਅਤੇ ਵੀਰਪਾਲ ਕੌਰ ਪਿੰਡ ਸਹਾਰਨਾ 78143-74486 ਨਾਲ ਸੰਪਰਕ ਕੀਤਾ ਜਾ ਸਕਦਾ ਹੈ।