ਸੂਬੇ ਵਿੱਚ 2 ਰੋਜ਼ਾ ਵਿਸ਼ੇਸ਼ ਐਸ.ਆਈ.ਆਰ. ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਗਣਨਾ ਫਾਰਮ ਜਮ੍ਹਾਂ ਹੋਏ: ਸੀ.ਈ.ਓ. ਅਨਿੰਦਿਤਾ ਮਿਤਰਾ

ਸੂਬੇ ਵਿੱਚ 2 ਰੋਜ਼ਾ ਵਿਸ਼ੇਸ਼ ਐਸ.ਆਈ.ਆਰ. ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਗਣਨਾ ਫਾਰਮ ਜਮ੍ਹਾਂ ਹੋਏ: ਸੀ.ਈ.ਓ. ਅਨਿੰਦਿਤਾ ਮਿਤਰਾ

*ਚੰਡੀਗੜ੍ਹ, 12 ਜੁਲਾਈ* ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਪ੍ਰਕਿਰਿਆ ਦੇ ਹਿੱਸੇ ਵਜੋਂ, ਪੰਜਾਬ ਭਰ ਦੇ ਪੋਲਿੰਗ ਬੂਥਾਂ 'ਤੇ ਲਗਾਏ ਗਏ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਵੋਟਰਾਂ ਨੇ ਆਪਣੇ ਗਣਨਾ ਫਾਰਮ (ਈ.ਐਫ.) ਭਰੇ ਅਤੇ ਜਮ੍ਹਾਂ ਕਰਵਾਏ।

ਪੰਜਾਬ ਦੀ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਇਹ ਕੈਂਪ 11 ਅਤੇ 12 ਜੁਲਾਈ, 2026 ਨੂੰ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ ਲਗਾਏ ਗਏ ਸਨ। ਵੋਟਰਾਂ ਨੇ ਕੈਂਪਾਂ ਦੌਰਾਨ ਆਪਣੇ ਭਰੇ ਹੋਏ ਫਾਰਮ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼.) ਕੋਲ ਜਮ੍ਹਾਂ ਕਰਵਾਏ।

ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਘਰ-ਘਰ ਜਾ ਕੇ ਗਣਨਾ ਫਾਰਮ ਇਕੱਠੇ ਕਰਨ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ ਅਤੇ ਇਹ 24 ਜੁਲਾਈ, 2026 ਤੱਕ ਜਾਰੀ ਰਹੇਗੀ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ 18 ਦਿਨਾਂ ਵਿੱਚ 1.30 ਕਰੋੜ ਤੋਂ ਵੱਧ ਵੋਟਰਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਹਨ।

ਮੁੱਖ ਚੋਣ ਅਫ਼ਸਰ ਨੇ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਵੋਟਰਾਂ ਨੇ  ਅਜੇ ਤੱਕ ਆਪਣੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਵਾਏ ਹਨ ਉਹ ਤੁਰੰਤ ਆਪਣੇ ਸਬੰਧਤ ਬੀ.ਐਲ.ਓਜ਼ ਨਾਲ ਸੰਪਰਕ ਕਰਨ।

ਸ੍ਰੀਮਤੀ ਮਿਤਰਾ ਨੇ ਕਿਹਾ, "ਹਰੇਕ ਯੋਗ ਵੋਟਰ ਦਾ ਨਾਮ 3 ਅਗਸਤ, 2026 ਨੂੰ ਪ੍ਰਕਾਸ਼ਿਤ ਹੋਣ ਵਾਲੀ ਡ੍ਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਗਣਨਾ ਫਾਰਮ ਨਿਰਧਾਰਤ ਸਮੇਂ ਦੇ ਅੰਦਰ ਬੀ.ਐਲ.ਓਜ਼ ਕੋਲ ਜਮ੍ਹਾਂ ਕਰਵਾਇਆ ਜਾਣਾ ਯਕੀਨੀ ਬਣਾਉਣਾ ਲੋਂੜੀਦਾ ਹੈ।"

 

Advertisement

Latest News

ਅੰਮ੍ਰਿਤਸਰ ਵਿੱਚ ਅੱਜ ਆਟੋ ਅਤੇ ਈ-ਰਿਕਸ਼ਾ ਚਾਲਕਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ ਹੈ ਅੰਮ੍ਰਿਤਸਰ ਵਿੱਚ ਅੱਜ ਆਟੋ ਅਤੇ ਈ-ਰਿਕਸ਼ਾ ਚਾਲਕਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ ਹੈ
ਅੰਮ੍ਰਿਤਸਰ,12 ਜੁਲਾਈ, 2026, (ਆਜ਼ਾਦ ਸੋਚ ਨਿਊਜ਼):-  ਅੰਮ੍ਰਿਤਸਰ ਵਿੱਚ ਅੱਜ ਆਟੋ ਅਤੇ ਈ-ਰਿਕਸ਼ਾ ਚਾਲਕਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ ਹੈ, ਜਿਸ...
ਮੈਂਗੋ ਆਈਸ ਕਰੀਮ ਦੀ ਰਿਸਪੀ
IFA ਵਿਸ਼ਵ ਕੱਪ 2026: ਮੈਸੀ ਦੀ ਅਰਜਨਟੀਨਾ ਸੈਮੀਫਾਈਨਲ ਵਿੱਚ ਪਹੁੰਚੀ, ਵਾਧੂ ਸਮੇਂ ਵਿੱਚ ਸਵਿਟਜ਼ਰਲੈਂਡ ਨੂੰ ਹਰਾਇਆ
ਕੇਜਰੀਵਾਲ ਨੇ ਪੈਟਰੋਲ ਪੰਪ-ਸਰਵਿਸ ਸਟੇਸ਼ਨ 'ਤੇ ਜਾ ਕੇ ਸਰਕਾਰ ਦੇ ਈ-20 'ਤੇ ਚਿੱਟੇ ਝੂਠ ਨੂੰ ਕੀਤਾ ਬੇਨਕਾਬ
ਭਗਵੰਤ ਮਾਨ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਮਾਨਤਾ ਅਤੇ ਸਮਾਜਿਕ ਨਿਆਂ ਦੇ ਸੰਕਲਪ ਨੂੰ ਪੂਰਾ ਕਰਨ ਲਈ ਵਚਨਬੱਧ: ਲਾਲ ਚੰਦ ਕਟਾਰੂਚੱਕ
ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ ਡਵੀਜ਼ਨ ਮੂਨਕ ਵਿਖੇ 02 ਮੁਕੱਦਮੇ ਦਰਜ; 03 ਮੁਲਜ਼ਮ ਗ੍ਰਿਫਤਾਰ
ਐਸ.ਆਈ.ਆਰ ਦੇ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਨੂੰ ਮਿਲਿਆ ਜ਼ਿਲ੍ਹਾ ਵਾਸੀਆਂ ਦਾ ਭਰਵਾਂ ਹੁੰਗਾਰਾ