ਜ਼ਿਲ੍ਹਾ ਕਚਿਹਰੀ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਮਿਤੀ 21.06.2025 ਨੂੰ ਯੋਗ ਦਿਵਸ ਮਨਾਇਆ ਗਿਆ- ਸ੍ਰੀ ਰਾਜ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ

ਜ਼ਿਲ੍ਹਾ ਕਚਿਹਰੀ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਮਿਤੀ 21.06.2025 ਨੂੰ ਯੋਗ ਦਿਵਸ ਮਨਾਇਆ ਗਿਆ- ਸ੍ਰੀ ਰਾਜ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ


ਸ੍ਰੀ ਮੁਕਤਸਰ ਸਾਹਿਬ, 21 ਜੂਨ

ਮਾਣਯੋਗ ਚੀਫ ਜਸਟਿਸ ਸ੍ਰੀ ਸ਼ੀਲ ਨਾਗੂਪੈਟਰਨ ਇਨ ਚੀਫ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਮਾਣਯੋਗ ਜਸਟਿਸ ਸ੍ਰੀ ਦੀਪਕ ਸਿੱਬਲਕਾਰਜਕਾਰੀ ਚੇਅਰਮੈਨਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਰਾਜ ਕੁਮਾਰਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਦੀ ਰਹਿਨੁਮਾਈ ਹੇਠ ਮਿਤੀ 21.06.2025 ਨੂੰ ਵਿਸ਼ਵ ਭਰ ਵਿੱਚ ਮਨਾਏ ਜਾ ਰਹੇ ਯੋਗ ਦਿਵਸ ਦੇ ਤਹਿਤ ਅੱਜ ਜਿਲ੍ਹਾ ਕਚਿਹਰੀ ਕੰਪਲੈਕਸ ਵਿਖੇ ਯੋਗ ਦਿਹਾੜਾ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਸ੍ਰੀ ਰਾਜ ਕੁਮਾਰਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਜੀਆਂ ਨੇ ਕੀਤੀ ਅਤੇ ਉਹਨਾਂ ਦੇ ਨਾਲ ਮਿਸ ਰਾਜਬੀਰ ਕੌਰ, ਵਧੀਕ ਸਿਵਲ ਜੱਜ ( ਸੀਨੀਅਰ ਡਿਵੀਜਨ),  ਬਤੌਰ ਇੰਚਾਰਜ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਵਿਸ਼ੇਸ ਤੌਰ ਤੇ ਸਾਮਿਲ ਹੋਏ।

ਅੱਜ ਦੇ ਯੋਗ ਦਿਹਾੜੇ ਵਿੱਚ, ਜਿਲ੍ਹਾ ਕਚਿਹਰੀ ਦਾ ਸਟਾਫ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਸਟਾਫ, ਵਕੀਲ ਸਾਹਿਬਾਨ, ਪੈਰਾ ਲੀਗਲ ਵਲੰਟੀਅਰਜ ਆਦਿ ਨੇ ਭਾਗ ਲਿਆ। ਯੋਗ ਟ੍ਰੇਨਰ ਸ੍ਰੀ ਸੁਮਨ ਦਾਬੜਾ ਵੱਲੋਂ ਹਾਜ਼ਰ ਹੋਏ ਸਟਾਫ ਮੈਂਬਰਾਂ ਨੂੰ ਯੋਗ ਪ੍ਰਣਾਲੀ ਰਾਹੀਂ ਯੋਗਾ ਕਰਵਾਇਆ ਗਿਆ ਅਤੇ ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਹਰੇਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿਚ ਯੋਗਾ ਕਰਨੀ ਚਾਹੀਦੀ ਹੈ ਅਤੇ ਯੋਗਾ ਤੋਂ ਹੋਣ ਵਾਲੇ ਲਾਭਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਮਾਣਯੋਗ ਜੱਜ ਸਾਹਿਬ ਨੇ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਅਤੇ ਯੋਗਾ ਤੋਂ ਮਿਲਣ ਵਾਲੇ ਲਾਭਾਂ ਬਾਰੇ ਦੱਸਦੇ ਹੋਏ ਰੋਜ਼ਾਨਾ ਯੋਗਾ ਕਰਨ ਲਈ ਜਾਗਰੂਕ ਕੀਤਾ। ਮਿਸ ਰਾਜਬੀਰ ਕੌਰ, ਜੱਜ ਸਾਹਿਬਾਨ ਵੱਲੋਂ ਚਲਾਈ ਜਾ ਰਹੀ ‘ਇੱਕ ਜੱਜ ਇੱਕ ਰੁੱਖ’ ਮੁਹਿੰਮ ਤਹਿਤ ਅੱਜ ਸ੍ਰੀ ਸੁਮਨ ਦਾਬੜਾ ਯੋਗ ਟੀਚਰ ਨੂੰ ਇੱਕ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾ ਵੱਲੋਂ ਸਿਖਾਏ ਯੋਗ ਟਿਪਸ ਨੂੰ ਆਪਣੀ ਜਿੰਦਗੀ ਵਿੱਚ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਹਾਜਰ ਸਟਾਫ ਦਾ ਧੰਨਵਾਦ ਕੀਤਾ। ਇਹ ਵਿਸ਼ਵ ਯੋਗ ਦਿਵਸ ਤਹਿਤ ਅੱਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸਬ ਡਿਵੀਜਨ ਮਲੋਟ ਅਤੇ ਗਿੱਦੜਬਾਹਾ ਵਿਖੇ ਵੀ ਮਨਾਇਆ ਗਿਆ।     

Tags:

Advertisement

Latest News

ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਚੈਕਿੰਗ ਜਾਰੀ-ਸਫਾਈ ਨਾ ਰੱਖਣ ਕਾਰਨ ਦੁਕਾਨਦਾਰ ਦਾ ਕੱਟਿਆ ਚਲਾਨ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਚੈਕਿੰਗ ਜਾਰੀ-ਸਫਾਈ ਨਾ ਰੱਖਣ ਕਾਰਨ ਦੁਕਾਨਦਾਰ ਦਾ ਕੱਟਿਆ ਚਲਾਨ
ਬਟਾਲਾ, 14 ਜੁਲਾਈ (  ) ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਅੰਦਰ ਸਾਫ਼-ਸਫਾਈ ਨੂੰ ਲੈ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ...
ਜਾਗਰੂਕਤਾ ਨਾਲ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ: ਡਾ. ਰੋਹਿਤ ਗੋਇਲ
ਵਿਕਰਮ ਸੂਦ ਨੇ ਪਰਿਵਾਰ ਸਮੇਤ ਸਾਂਝੀ ਰਸੋਈ ‘ਚ ਪਾਇਆ 5000 ਰੁਪਏ ਦਾ ਯੋਗਦਾਨ
ਨਸ਼ਾ ਮੁਕਤੀ ਯਾਤਰਾ ਤਹਿਤ ਮੁੜ ਸ਼ੁਰੂ ਕੀਤੀਆਂ ਜਾਣਗੀਆਂ ਪਿੰਡਾਂ ‘ਚ ਜਾਗਰੂਕਤਾ ਮੀਟਿੰਗਾਂ: ਐਸ.ਡੀ.ਐਮ. ਜਸਪਾਲ ਸਿੰਘ ਬਰਾੜ
ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਨਸ਼ਾ ਮੁਕਤੀ ਯਾਤਰਾ 15 ਜੁਲਾਈ ਤੋਂ ਮੁੜ ਸ਼ੁਰੂ ਹੋਵੇਗੀ : ਡਿਪਟੀ ਕਮਿਸ਼ਨਰ
ਐਸ.ਡੀ.ਐਮ. ਵੱਲੋਂ 15 ਜੁਲਾਈ ਤੋ ਸ਼ੁਰੂ ਹੋਣ ਵਾਲੀ ਨਸ਼ਾ ਮੁਕਤੀ ਯਾਤਰਾ ਸਬੰਧੀ ਅਧਿਕਾਰੀਆਂ ਤੇ ਪਤਵੰਤਿਆਂ ਨਾਲ ਬੈਠਕਾਂ
ਯੁੱਧ ਨਸ਼ਿਆਂ ਵਿਰੁੱਧ ਦੇ 135ਵੇਂ ਦਿਨ 109 ਨਸ਼ਾ ਤਸਕਰ ਕਾਬੂ; 2.7 ਕਿਲੋ ਹੈਰੋਇਨ ਅਤੇ 7.18 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ