ਕਿਸਾਨ ਡੀ.ਏ.ਪੀ ਦੇ ਬਦਲ ਵਜੋਂ ਹੋਰਨਾਂ ਫਾਸਫੇਟਿਕ ਖਾਦਾਂ ਦੀ ਵਰਤੋਂ ਕਰਨ: ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ

ਕਿਸਾਨ ਡੀ.ਏ.ਪੀ ਦੇ ਬਦਲ ਵਜੋਂ ਹੋਰਨਾਂ ਫਾਸਫੇਟਿਕ ਖਾਦਾਂ ਦੀ ਵਰਤੋਂ ਕਰਨ: ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ

ਅੰਮ੍ਰਿਤਸਰ 30 ਅਕਤੂਬਰ 2024--

ਮੁੱਖ ਖੇਤੀਬਾੜੀ ਅਫਸਰ ਸ: ਤਜਿੰਦਰ ਸਿੰਘ ਹੁੰਦਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਕਣਕ ਦੀ ਬਿਜਾਈ ਲਈ ਬਾਜਾਰ ਵਿਚ ਉਪਲਬਧ ਹੋਰਨਾਂ ਫਾਸਫੇਟਿਕ ਖਾਦਾਂ ਦੀ ਵਰਤੋਂ ਕਰਕੇ ਫਸਲ ਦੀ ਬਿਜਾਈ ਸਮੇਂ ਸਿਰ ਕਰਨ। ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਟ੍ਰਿਪਲ ਸੁਪਰ ਫਾਸਫੇਟ 46% ਖਾਦ ਦੀ ਸਪਲਾਈ ਕਣਕ ਦੀ ਬਿਜਾਈ ਵਾਸਤੇ ਕਰਵਾਈ ਜਾ ਰਹੀ ਹੈ।

      ਮੁੱਖ ਖੇਤੀਬਾੜੀ ਅਫ਼ਸਰ ਨੇ ਦਿੱਸਿਆ ਕਿ ਪੀਏਯੂ ਦੇ ਵਿਗਿਆਨੀਆਂ ਵਲੋਂ ਆਉਂਦੀ ਕਣਕ ਦੀ ਫਸਲ ਲਈ ਡੀਏਪੀ ਦੀ ਬਦਲ ਵਜੋਂ ਹੋਰ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨੂੰ ਬਦਲਵੇਂ ਸਰੋਤਾਂ ਵਜੋਂ ਵਰਤਣ ਦਾ ਸੁਝਾਅ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਡੀ.ਏ.ਪੀ ਤੋਂ 18% ਨਾਈਟ੍ਰੋਜਨ ਅਤੇ 46% ਫਾਸਫੋਰਸ ਤੱਤ ਦੀ ਪ੍ਰਾਪਤੀ ਹੁੰਦੀ ਹੈ ਇਸਦੇ ਬਦਲ ਵਜੋਂ ਬਾਜਾਰ ਵਿੱਚ ਸਟਰੇਟ ਫਾਸਫੇਟਿਕ ਖਾਦਾਂ ਅਤੇ ਐਨ.ਪੀ.ਕੇ ਕੰਪਲੈਕਸ ਖਾਦਾਂ ਉਪਲੱਬਧ ਹਨ। ਜਿੰਨਾਂ ਵਿੱਚ ਮੁੱਖ ਤੌਰ ਤੇ ਟ੍ਰਿਪਲ ਸੁਪਰ ਫਾਸਫੇਟ ਖਾਦ ਹੈ ਜਿਸ ਵਿਚ 46% ਫਾਸਫੋਰਸ ਤੱਤ ਹੈ। ਜੇਕਰ ਟ੍ਰਿਪਲ ਸੁਪਰ ਫਾਸਫੇਟ 46% ਖਾਦ ਦੀ ਵਰਤੋਂ ਕਰਨੀ ਹੋਵੇ ਤਾਂ ਇਸ ਨਾਲ 20 ਕਿਲੋਗ੍ਰਾਮ ਯੂਰੀਆ ਖਾਦ ਪ੍ਰਤੀ ਏਕੜ ਬਿਜਾਈ ਸਮੇਂ ਵਰਤੀ ਜਾ ਸਕਦੀ ਹੈਜਿਸ ਨਾਲ ਡੀ.ਏ.ਪੀ ਖਾਦ ਦੇ ਬਰਾਬਰ ਮਾਤਰਾ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਦੀ ਪੂਰਤੀ ਕੀਤੀ ਜਾ ਸਕਦੀ ਹੈ। ਜਾਂ ਬਿਜਾਈ ਸਮੇਂ ਪ੍ਰਤੀ ਏਕੜ 20 ਕਿਲੋਗ੍ਰਾਮ ਯੂਰੀਆ ਖਾਦ ਅਤੇ 155 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ 16% (ਫਾਸਫੋਰਸ) ਖਾਦ ਦੀ ਵਰਤੋਂ ਕਣਕ ਦੀ ਫਸਲ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਦੀ ਪੂਰਤੀ ਲਈ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਐਨ.ਪੀ.ਕੇ ਖਾਦਾਂ ਜਿੰਨਾਂ ਵਿੱਚ ਨਾਈਟ੍ਰੋਜਨਫਾਸਫੋਰਸਅਤੇ ਪੋਟਾਸ਼ ਤੱਤ ਹੁੰਦੇ ਹਨ ਜਿਵੇ ਕਿ ਐਨ.ਪੀ.ਕੇ 16-16-16ਐਨ.ਪੀ.ਕੇ 15-15-15ਐਨ.ਪੀ.ਕੇ 12-32-16 ਅਤੇ ਯੂਰੀਆ ਅਮੋਨੀਅਮ ਫਾਸਫੇਟ 24-24-0ਅਮੋਨੀਅਮ ਫਾਸਫੇਟ ਸਲਫੇਟ 20-20-0-13 ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

Tags:

Advertisement

Latest News

ਪੰਜਾਬ ਨੇ ਵੱਕਾਰੀ ‘ਰਾਸ਼ਟਰੀ ਇੱਕ ਜ਼ਿਲ੍ਹਾ ਇੱਕ ਉਤਪਾਦ ਪੁਰਸਕਾਰ 2024’ ਲਈ ਰਾਜ ਸ਼੍ਰੇਣੀ ‘ਚ ਸੋਨ ਪਦਕ ਜਿੱਤਿਆ: ਕੈਬਨਿਟ ਮੰਤਰੀ ਸੰਜੀਵ ਅਰੋੜਾ ਪੰਜਾਬ ਨੇ ਵੱਕਾਰੀ ‘ਰਾਸ਼ਟਰੀ ਇੱਕ ਜ਼ਿਲ੍ਹਾ ਇੱਕ ਉਤਪਾਦ ਪੁਰਸਕਾਰ 2024’ ਲਈ ਰਾਜ ਸ਼੍ਰੇਣੀ ‘ਚ ਸੋਨ ਪਦਕ ਜਿੱਤਿਆ: ਕੈਬਨਿਟ ਮੰਤਰੀ ਸੰਜੀਵ ਅਰੋੜਾ
ਚੰਡੀਗੜ੍ਹ, 15 ਜੁਲਾਈ:ਪੰਜਾਬ ਦੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ...
ਮਿੱਥ ਕੇ ਹਤਿਆਵਾਂ ਕਰਨ ਦੀ ਸਾਜ਼ਿਸ਼ ਰਚਣ ਵਾਲੇ ਜੱਗੂ ਭਗਵਾਨਪੁਰੀਆ ਗਿਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ; ਦੋ ਪਿਸਤੌਲਾਂ ਬਰਾਮਦ
ਪਿਛਲੀਆਂ ਸਰਕਾਰਾਂ ਨੇ ਪੰਜਾਬ ‘ਚ ਨਸ਼ਾ ਫੈਲਾਇਆ ਤੇ ਨਸ਼ਾ ਤਸਕਰਾਂ ਦੀ ਕੀਤੀ ਪੁਸ਼ਤ ਪਨਾਹੀ: ਸੌਂਦ
ਅਮਨ ਅਰੋੜਾ ਨੇ ਬੇਅਦਬੀ ਮਾਮਲਿਆਂ ‘ਚ ਪਿਛਲੀਆਂ ਸਰਕਾਰਾਂ ਦਾ ਦੋਹਰਾ ਚਿਹਰਾ ਕੀਤਾ ਬੇਨਕਾਬ
ਵਿੱਤ ਮੰਤਰੀ ਚੀਮਾ ਨੇ 1986 ਦੀਆਂ ਘਟਨਾਵਾਂ ਬਾਰੇ 'ਕਾਰਵਾਈ' ਰਿਪੋਰਟ ਦੀ ਗੁੰਮਸ਼ੁਦਗੀ ਦਾ ਮੁੱਦਾ ਉਠਾਇਆ; ਵਿਧਾਨ ਸਭਾ ਸਪੀਕਰ ਵੱਲੋਂ ਕਮੇਟੀ ਦੇ ਗਠਨ ਦਾ ਐਲਾਨ
ਪੰਜਾਬ ਸਰਕਾਰ ਬਹੁ-ਪੱਖੀ ਪਹੁੰਚ ਅਪਣਾਉਂਦਿਆਂ ਅਵਾਰਾ ਪਸ਼ੂਆਂ ਦੇ ਹੱਲ ਲਈ ਵਿਆਪਕ ਰਣਨੀਤੀ ਬਣਾਏਗੀ: ਡਾ. ਰਵਜੋਤ ਸਿੰਘ
ਪਿੰਡ ਟਿਵਾਣਾ ਨੇੜੇ ਘੱਗਰ ਨੂੰ ਚੌੜਾ ਕਰਨ ਅਤੇ ਬੰਨ੍ਹ ਨੂੰ ਮਿੱਟੀ ਪਾ ਕੇ ਮਜ਼ਬੂਤ ਕਰਨ ਦੀ ਤਜਵੀਜ਼ ਵਿਚਾਰ ਅਧੀਨ: ਬਰਿੰਦਰ ਕੁਮਾਰ ਗੋਇਲ