ਹੋਲਾ ਮਹੱਲਾ ਮੌਕੇ 4000 ਸੁਰੱਖਿਆ ਕਰਮਚਾਰੀ, 50 ਅਧਿਕਾਰੀ ਰੱਖਣਗੇ ਮੇਲਾ ਖੇਤਰ ਦੇ ਨਜ਼ਰ - ਡੀਆਈਜੀ ਹਰਚਰਨ ਸਿੰਘ ਭੁੱਲਰ

ਹੋਲਾ ਮਹੱਲਾ ਮੌਕੇ 4000 ਸੁਰੱਖਿਆ ਕਰਮਚਾਰੀ, 50 ਅਧਿਕਾਰੀ ਰੱਖਣਗੇ ਮੇਲਾ ਖੇਤਰ ਦੇ ਨਜ਼ਰ - ਡੀਆਈਜੀ ਹਰਚਰਨ ਸਿੰਘ ਭੁੱਲਰ

ਸ੍ਰੀ ਅਨੰਦਪੁਰ ਸਾਹਿਬ 13 ਫਰਵਰੀ ()

ਹਰਚਰਨ ਸਿੰਘ ਭੁੱਲਲ ਡੀ.ਆਈ.ਜੀ ਰੂਪਨਗਰ ਰੇਂਜ ਨੇ ਦੱਸਿਆ ਕਿ ਹੋਲਾ ਮਹੱਲਾ ਮੌਕੇ 4000 ਸੁਰੱਖਿਆ ਕਰਮਚਾਰੀ ਸਮੁੱਚੇ ਮੇਲਾ ਖੇਤਰ ਵਿੱਚ 24/7 ਤੈਨਾਤ ਰਹਿਣਗੇ, ਜਿਨ੍ਹਾਂ ਦੀ ਸੁਪਰਵੀਜਨ 50 ਪੁਲਿਸ ਦੇ ਗਜ਼ਟਿਡ ਅਫਸਰ ਕਰਨਗੇ। ਮੇਲਾ ਖੇਤਰ ਨੁੰ 11 ਸੈਕਟਰਾਂ ਵਿਚ ਵੰਡਿਆ ਹੈ, 21 ਵਾਹਨ ਪਾਰਕਿੰਗ ਬਣਾਏ ਗਏ ਹਨ, ਹਰ ਪਾਰਕਿੰਗ ਤੋ ਸਟਲ ਬੱਸ ਸਰਵਿਸ ਚਲਾਈ ਜਾਵੇਗੀ। ਟ੍ਰੈਫਿਕ ਦੀ ਵਿਵਸਥਾ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ।

     ਅੱਜ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਚਰਨ ਸਿੰਘ ਭੁੱਲਰ ਡੀ.ਆਈ.ਜੀ ਰੂਪਨਗਰ ਰੇਂਜ ਨੇ ਦੱਸਿਆ ਕਿ ਹੋਲਾ ਮਹੱਲਾ ਤੋ ਪਹਿਲਾ ਪੁਲਿਸ ਵਿਭਾਗ ਨੂੰ ਹੋਰ ਚੁਸਤ ਦਰੁਸਤ ਤੇ ਸ਼ਰਧਾਲੂਆਂ ਨਾਲ ਮਿਲਾਪੜਾ ਸਬੰਧ ਰੱਖਣ ਲਈ ਵਿਸੇਸ਼ ਸਿਖਲਾਈ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿੱਚ ਰੂਟ ਡਾਈਵਰਟ ਕਰਕੇ ਟ੍ਰੈਫਿਕ ਦੀ ਸੁਚਾਰੂ ਵਿਵਸਥਾ ਕੀਤੀ ਜਾ ਰਹੀ ਹੈ। ਸਾਰੀਆਂ 21 ਪਾਰਕਿੰਗਾਂ ਤੋਂ ਸਟਲ ਬੱਸ ਸਰਵਿਸ ਚੱਲੇਗੀ, ਜੋ ਸ਼ਰਧਾਲੂਆਂ ਦੀ ਗੁਰਧਾਮਾ ਦੇ ਦਰਸ਼ਨ ਕਰਵਾ ਕੇ ਸੁਰੱਖਿਅਤ ਥਾਵਾ ਤੇ ਪਹੁੰਚਾਏਗੀ। ਉਨ੍ਹਾਂ ਨੇ ਹੋਰ ਦੱਸਿਆ ਕਿ ਮੇਲਾ ਖੇਤਰ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ, ਵਾਚ ਵਾਟਰ ਤੇ ਸੁਰੱਖਿਆ ਕਰਮਚਾਰੀ ਤੈਨਾਤ ਹੋਣਗੇ ਜੋ ਸਮੁੱਚੇ ਮੇਲਾ ਖੇਤਰ ਤੇ ਨਜ਼ਰ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਦੀਆਂ ਮੀਟਿੰਗਾਂ ਲਗਾਤਾਰ ਕੀਤੀਆ ਜਾ ਰਹੀਆਂ ਹਨ।

     ਇਸ ਮੌਕੇ ਐੱਸ.ਐੱਸ.ਪੀ. ਸ.ਗੁਲਨੀਤ ਸਿੰਘ ਖੁਰਾਣਾਐੱਸਪੀ ਰਾਜਪਾਲ ਸਿੰਘ ਹੁੰਦਲਐੱਸਪੀ ਨਵਨੀਤ ਸਿੰਘ ਮਾਹਲ, ਰੁਪਿੰਦਰ ਕੌਰ ਸਰਾਂ ਐਸ.ਪੀ, ਜਸਪ੍ਰੀਤ ਸਿੰਘ ਐਸ.ਡੀ.ਐਮ ਕਮ ਮੇਲਾ ਅਫਸਰ, ਅਜੇ ਸਿੰਘ ਡੀ.ਐਸ.ਪੀ, ਕੁਲਬੀਰ ਸਿੰਘ ਸੰਧੂ ਡੀ.ਐਸ.ਪੀ ਨੰਗਲ, ਰਾਜਪਾਲ ਗਿੱਲ ਡੀ.ਐਸ.ਪੀ ਰੂਪਨਗਰ, ਮਨਜੀਤ ਸਿੰਘ ਓਲਖ ਡੀ.ਐਸ.ਪੀ ਚਮਕੌਰ ਸਾਹਿਬ, ਮੋਹਿਤ ਸਿੰਗਲਾ ਡੀ.ਐਸ.ਪੀ ਹੈਡ ਕੁਆਰਟਰ, ਜ਼ਸਨ ਸਿੰਘ ਗਿੱਲ ਡੀ.ਐਸ.ਪੀ ਸੀ.ਏ.ਡਬਲਯੂ, ਜੈਸਮੀਨ ਕੌਰ ਡੀ.ਐਸ.ਪੀ ਹਾਜ਼ਰ ਸਨ।   

 
Tags:

Advertisement

Latest News

ਕੈਬਨਿਟ ਮੰਤਰੀ ਅਰੋੜਾ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਚੱਲ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੈਬਨਿਟ ਮੰਤਰੀ ਅਰੋੜਾ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਚੱਲ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਕਾਰਗੁਜ਼ਾਰੀ ਦੀ ਸਮੀਖਿਆ
ਯੁੱਧ ਨਸ਼ਿਆਂ ਵਿਰੁੱਧ: ਅਮਨ ਅਰੋੜਾ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਜ਼ੀਰੋ ਟੋਲਰੈਂਸ ਅਪਣਾਉਣ ਲਈ ਸਮਾਜ ਦੇ ਮੋਹਤਬਰ ਵਿਅਕਤੀਆਂ ਨੂੰ ਅੱਗੇ ਆਉਣ...
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਤੌਰ ਖਜਾਨਾ ਮੰਤਰੀ ਪੇਸ਼ ਕੀਤਾ ਵਿੱਤ ਸਾਲ 2025-26 ਦਾ ਸੂਬਾ ਬਜਟ
ਹਾਫਿਜ਼ ਦਾ ਕਰੀਬੀ ਅਬੂ ਕਤਲ ਪਾਕਿਸਤਾਨ 'ਚ ਮਾਰਿਆ ਗਿਆ
ਸਰਕਾਰ-ਸਨਅਤਕਾਰ ਮਿਲਣੀ ਦਾ ਉਦੇਸ਼ ਉਦਯੋਗ ਨਾਲ ਜੁੜੀਆਂ ਸਮੱਸਿਆਵਾਂ ਹੱਲ ਕਰਨਾ
ਉਦਯੋਗਪਤੀਆਂ ਵੱਲੋਂ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਾਸਤੇ ਅਹਿਮ ਪਹਿਲਕਦਮੀਆਂ ਲਈ ਮੁੱਖ ਮੰਤਰੀ ਦੀ ਸ਼ਲਾਘਾ 
ਆਪ' ਸਰਕਾਰ ਨੇ ਉਦਯੋਗਪਤੀਆਂ ਦੀ ਓ.ਟੀ.ਐਸ. ਸਬੰਧੀ 32 ਸਾਲ ਪੁਰਾਣੀ ਮੰਗ ਪੂਰੀ ਕੀਤੀ: ਅਰਵਿੰਦ ਕੇਜਰੀਵਾਲ
ਨਸ਼ਾ ਤਸਕਰ ਵੱਲੋ ਕੀਤੇ ਨਜ਼ਾਇਜ ਕਬਜ਼ੇ ਵਾਲਾ ਘਰ ਢਾਹਿਆਂ