ਬਲੱਡ ਪ੍ਰੈਸ਼ਰ ਤੋਂ ਗ੍ਰਸਤ ਵਿਅਕਤੀਆਂ ਦੀ ਭਾਲ ਅਤੇ ਮੁਫਤ ਇਲਾਜ ਲਈ ਘਰ ਘਰ ਕੀਤੀ ਜਾਵੇਗੀ ਜਾਂਚ - ਡਿਪਟੀ ਕਮਿਸ਼ਨਰ ਫਰੀਦਕੋਟ

ਬਲੱਡ ਪ੍ਰੈਸ਼ਰ ਤੋਂ ਗ੍ਰਸਤ ਵਿਅਕਤੀਆਂ ਦੀ ਭਾਲ ਅਤੇ ਮੁਫਤ ਇਲਾਜ ਲਈ ਘਰ ਘਰ ਕੀਤੀ ਜਾਵੇਗੀ ਜਾਂਚ - ਡਿਪਟੀ ਕਮਿਸ਼ਨਰ ਫਰੀਦਕੋਟ

ਫਰੀਦਕੋਟ, 7  ਫਰਵਰੀ 2025 (    )

ਅੱਜ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਗੈਰ ਸੰਚਾਰੀ ਰੋਗਾਂ ਬੀ.ਪੀ.ਸ਼ੂਗਰ ਅਤੇ ਕੈਂਸਰ ਦੀ ਰੋਕਥਾਮ ਅਤੇ ਮੁਫਤ ਇਲਾਜ ਸਬੰਧੀ ਸਿਹਤ ਵਿਭਾਗ ਫਰੀਦਕੋਟ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਹੋਈ ।

          ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਗੈਰ ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਧ ਤੋੜ ਵੱਧ ਸਕਰੀਨਿੰਗ ਕੈਂਪ ਲਗਾਏ ਜਾਣ ਤਾਂ ਜੋ ਬੀ.ਪੀ.ਸ਼ੂਗਰ ਅਤੇ ਕੈਂਸਰ ਦੇ ਮਰੀਜਾਂ ਦੀ ਜਲਦ ਭਾਲ ਹੋ ਸਕੇ ਅਤੇ ਸਮੇਂ ਸਿਰ ਇਲਾਜ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਹਨਾਂ ਕਿਹਾ ਕਿ ਇਹਨਾਂ ਕੈਪਾਂ ਵਿੱਚ  ਰੈਡ ਕਰਾਸ ਅਤੇ ਹੋਰ ਸਮਾਜਸੇਵੀ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾਵੇ ।

     ਸ਼੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਨੌਜਵਾਨ ਪੀੜੀ ਵਿੱਚ ਬੀਪੀਸ਼ੂਗਰ ਅਤੇ ਕੈੰਸਰ ਦੀ ਬਿਮਾਰੀ ਤੇਜੀ ਨਾਲ ਫੈਲ ਰਹੀ ਹੈ ਸੋ ਆਮ ਲੋਕਾਂ ਨੂੰ ਇਹਨਾਂ ਤੋਂ ਬਚਣ ਲਈ ਚੰਗਾ ਰਹਿਣ ਸਹਿਣਸੈਰ ਕਸਰਤ ਅਤੇ ਸੰਤੁਲਿਤ ਖੁਰਾਕ ਲੈਣ ਲਈ ਜਾਗਰੂਕ ਕਰਨ ਲਈ ਵੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇ । ਉਹਨਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਆਸ਼ਾਆਂਗਣਵਾੜੀ ਵਰਕਰ ਅਤੇ ਨਰਸਿੰਗ ਵਿਦਿਆਰਥੀਆਂ ਦੇ ਸਹਿਯੋਗ ਨਾਲ ਘਰ ਘਰ ਜਾ ਕੇ ਬਲੱਡ ਪ੍ਰੈਸ਼ਰ ਦੀ ਜਾਂਚ ਦੇ ਨਾਲ ਸ਼ੂਗਰ ਅਤੇ ਕੈਂਸਰ ਦੇ ਲੱਛਣਾ ਰਾਹੀਂ ਮਰੀਜਾਂ ਦੀ ਪਹਿਚਾਣ ਕਰਨ ਦੀ ਹਦਾਇਤ  ਕੀਤੀਤਾਂ ਜੋ ਉਹਨਾਂ ਦਾ ਮੁਫਤ ਅਤੇ ਜਲਦ ਇਲਾਜ ਹੋ ਸਕੇ। ਉਹਨਾਂ ਮੈਡੀਕਲ ਕਾਲਜ ਦੇ ਸਹਿਯੋਗ ਨਾਲ ਕੈਂਸਰ ਦੇ ਲੱਛਣਾਂ ਵਾਲੇ ਮਰੀਜਾਂ ਦੀ ਮੋਬਾਈਲ ਵੈਨ ਰਾਹੀਂ ਪਿੰਡ ਪਿੰਡ ਜਾ ਕੇ ਕਲੀਨੀਕਲ ਜਾਂਚ ਕਰਨ ਲਈ ਵੀ ਕਿਹਾ ।


         ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਇੱਕ ਸਾਈਲੈਂਟ ਕਿਲਰ ਬਿਮਾਰੀ ਹੈਆਮ ਤੌਰ ਤੇ ਲੋਕਾਂ ਨੂੰ ਜਾਂਚ ਤੋਂ ਬਿਨਾਂ ਇਹ ਪਤਾ ਹੀ ਨਹੀਂ ਲਗਦਾ ਕਿ ਉਹਨਾਂ ਨੂੰ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀ ਬਿਮਾਰੀ ਹੈ । ਸੋ, ਇਹਨਾਂ ਬਿਮਾਰੀਆਂ ਸਬੰਧੀ ਸਮੇਂ ਸਿਰ ਡਾਕਟਰੀ ਜਾਂਚ ਅਤੇ ਇਲਾਜ ਬਹੁਤ ਜਰੂਰੀ ਹੈ । ਉਹਨਾਂ ਕਿਹਾ ਕਿ ਨੌਜਵਾਨ ਪੀੜੀ ਵਿੱਚ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਮੌਤਾਂ ਦਾ ਮੁੱਖ ਕਾਰਣ ਬੀ.ਪੀ. ਅਤੇ ਸੂਗਰ ਹੀ ਹਨ । ਉਹਨਾਂ ਕਿਹਾ ਕਿ ਕੈਂਸਰ ਤੋਂ ਬਚਣ ਲਈ ਸਰੀਰ ਵਿੱਚ ਕਿਤੇ ਵੀ ਗੰਢ ਹੋਣਕਿਸੇ ਹਿੱਸੇ ਚੋਂ ਖੂਨ ਆਉਣ ਤੇ ਤਰੁੰਤ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ ।

ਡਾ. ਚੰਦਰ ਸ਼ੇਖਰ ਨੇ ਮੀਟਿੰਗ ਵਿੱਚ ਗੱਲ ਜੋਰ ਦੇ ਕੇ ਕਹੀ ਕਿ ਸਾਨੂੰ ਲੋਕਾਂ ਨੂੰ ਬਲੱਡ ਪ੍ਰੈਸ਼ਰਸ਼ੂਗਰ ਅਤੇ ਕੈਂਸਰ ਤੋਂ ਬਚਣ ਲਈ ਸਾਦਾ ਰਹਿਣ ਸਹਿਣਚੰਗੀ ਖੁਰਾਕ ਅਤੇ ਤਣਾਅ ਮੁਕਤ ਜਿੰਦਗੀ ਜਿਉਣ ਲਈ ਜਾਗਰੂਕ ਅਤੇ ਪ੍ਰੇਰਿਤ ਕਰਨ ਦੀ ਲੋੜ ਹੈ । ਉੇਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਅਨੁਸਾਰ ਦੁਨੀਆਂ ਭਰ ਵਿੱਚ ਬਲੱਡ ਪ੍ਰੈਸ਼ਰ ਨਾਲ 10.5% ਮੌਤਾਂ ਹੁੰਦੀਆਂ ਹਨਜਦਕਿ ਸਾਹ ਦੀਆਂ ਬਿਮਾਰੀਆਂ ਨਾਲ 3.2%, ਡਾਇਰੀਆ ਨਾਲ 1.9%, ਏਡਜ ਨਾਲ 1.6%, ਟੀਬੀ ਨਾਲ 1.3% ਅਤੇ ਮਲੇਰੀਆ ਨਾਲ 0.6% ਮੌਤਾਂ ਹੁੰਦੀਆਂ ਹਨ । ਸੋ, ਬਲੱਡ ਪ੍ਰੈਸ਼ਰਸ਼ੂਗਰ ਅਤੇ ਤਣਾਅ ਸਾਰੀਆਂ ਭਿਆਨਕ ਬਿਮਾਰੀਆਂ ਦੇ ਜਨਮਦਾਤਾ ਹਨਸਾਨੂੰ ਸਭ ਨੂੰ ਰਲਕੇ ਇਹਨਾਂ ਨਾਲ ਲੜਨਾ ਪਵੇਗਾ ਤਾਂ ਜੋ ਜਿਲਾ ਫਰੀਦਕੋਟ ਨੂੰ ਬਲੱਡ ਪ੍ਰੈਸ਼ਰਸ਼ੂਗਰ ਅਤੇ ਕੈਂਸਰ ਦੀ ਬਿਮਾਰੀ ਤੋਂ ਮੁਕਤ ਕੀਤਾ ਜਾ ਸਕੇ ।

 

  ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੁਮਾਰਐਨ.ਸੀ.ਡੀ. ਨੋਡਲ ਅਫਸਰ ਡਾ. ਵਿਵੇਕ ਰਿਜੋਰਾਐਸ.ਐਮ.ੳ. ਡਾ. ਪਰਮਜੀਤ ਸਿੰਘ ਬਰਾੜਐਸ.ਐਮ.ੳ. ਡਾ. ਰਾਜੀਵ ਭੰਡਾਰੀਜਿਲਾ ਟੀ.ਬੀ. ਅਫਸਰ ਡਾ. ਲੀਨਾ ਚੋਪੜਾ ਭੱਲਾਜਿਲਾ ਟੀਕਾਕਰਣ ਅਫਸਰ ਡਾ. ਸਰਵਦੀਪ ਸਿੰਘ ਰੋਮਾਣਾਜਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਕੈਂਥਐਨ.ਸੀ.ਡੀ ਕੰਨਸਲਟੈੰਟ ਰਛਪਾਲ ਸਿੰਘ ਅਤੇ ਹੋਰ ਮੈਡੀਕਲ ਅਫਸਰ ਅਤੇ ਐਨ.ਸੀ.ਡੀ. ਕਲੀਨਿਕ ਸਟਾਫ ਹਾਜਰ ਸੀ ।

Tags:

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 10-11-2025 ਅੰਗ 494 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 10-11-2025 ਅੰਗ 494
ੴ ਸਤਿਗੁਰ ਪ੍ਰਸਾਦਿ ਗੂਜਰੀ ਮਹਲਾ ੪ ਘਰੁ ੩ ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥ ਸਭਨਾ ਕਉ ਸਨਬੰਧੁ ਹਰਿ...
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪ੍ਰਸਿੱਧ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੇਸਲਾ ਨੂੰ ਹਰਿਆਣਾ ਵਿੱਚ ਕਾਰ ਨਿਰਮਾਣ ਪਲਾਂਟ ਸਥਾਪਤ ਕਰਨ ਲਈ ਸੱਦਾ ਦਿੱਤਾ ਹੈ
ਮੋਹਾਲੀ ਦੇ ਜ਼ੀਰਕਪੁਰ ਵਿੱਚ ਦਿਨ-ਦਿਹਾੜੇ ਗੋਲੀਬਾਰੀ ਦੀ ਘਟਨਾ ਵਾਪਰੀ
'ਯੁੱਧ ਨਸ਼ਿਆਂ ਵਿਰੁੱਧ’ ਦੇ 253ਵੇਂ ਦਿਨ ਪੰਜਾਬ ਪੁਲਿਸ ਵੱਲੋਂ 700 ਗ੍ਰਾਮ ਹੈਰੋਇਨ ਅਤੇ 58,000 ਰੁਪਏ ਡਰੱਗ ਮਨੀ ਸਮੇਤ 106 ਨਸ਼ਾ ਤਸਕਰ ਕਾਬੂ
ਅੰਮ੍ਰਿਤਸਰ, ਫਿਰੋਜ਼ਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਸੰਗਰੂਰ ਵਿਖੇ 11 ਨਵੰਬਰ ਨੂੰ ਕਰਵਾਏ ਜਾਣਗੇ ਲਾਈਟ ਐਂਡ ਸਾਊਂਡ ਸ਼ੋਅ : ਤਰੁਨਪ੍ਰੀਤ ਸਿੰਘ ਸੌਂਦ
ਮੁੱਖ ਮੰਤਰੀ ਨੇ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਅੰਮ੍ਰਿਤਸਰ ਲਿਜਾਣ ਵਾਲੀਆਂ ਬੱਸਾਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਨੌਵੇਂ ਪਾਤਸ਼ਾਹ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਚਰਨ-ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਅਤੇ ਧਾਰਮਿਕ ਸਮਾਗਮ ਸੰਗਤ ਨੂੰ ਅਧਿਆਤਮਕ ਰੰਗ ਨਾਲ ਕਰ ਰਹੇ ਨਿਹਾਲ